ਸੁਰੱਖਿਆ ਬਲਾਂ ਨੇ ਸਰਹੱਦ ਤੋਂ ਫੜੀ 19 ਕਰੋੜ ਦੀ ਹੈਰੋਇਨ
ਸੁਰੱਖਿਆ ਬਲਾਂ ਨੇ ਸਰਹੱਦ ਤੋਂ ਫੜੀ 19 ਕਰੋੜ ਦੀ ਹੈਰੋਇਨ
image
ਖਾਲੜਾ, 8 ਅਕਤੂਬਰ (ਗੁਰਪ੍ਰੀਤ ਸਿੰਘ ਸ਼ੈਡੀ) : ਹਿੰਦ ਪਾਕਿ ਕੌਮੀ ਸਰਹੱਦ ਖੇਮਕਰਨ ਸੈਕਟਰ ਦੇ ਇਲਾਕੇ ਵਿਚੋਂ ਬੀ.ਐਸ.ਐਫ਼ 103 ਬਟਾਲੀਅਨ ਵਲੋਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਦੇ ਚਾਰ ਪੈਕਟ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ । ਇਸ ਦਾ ਵਜ਼ਨ 3 ਕਿਲੋ 830 ਗਰਾਮ ਪਾਇਆ ਗਿਆ। ਜਿਸ ਦੀ ਕੀਮਤ ਕੌਮਾਤਰੀ ਮੰਡੀ ਵਿਚ 19 ਕਰੋੜ ਤੋਂ ਵਧੇਰੇ ਦਸਿਆ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਐਸ.ਐਫ਼ ਦੀ 103 ਬਟਾਲੀਅਨ ਅਮਰਕੋਟ ਦੀ ਬੀ ਪੀ ਉ ਪੋਸਟ ਚੌਕੀ ਰਾਜੋਕੇ ਬੁਰਜੀ ਨੰਬਰ 143/8 ਤੋਂ ਦੌਰਾਨੇ ਸਰਚ ਚਾਰ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤਕ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਅਭਿਆਨ ਜਾਰੀ ਸੀ।