ਮਾਸੂਮ ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਵੱਲੋਂ ਲਿੱਖਿਆ ਸੁਸਾਇਡ ਨੋਟ ਦੇਖ ਕੰਬਿਆ ਪੂਰਾ ਪੰਜਾਬ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਦਾ ਇੱਕ ਮਹੀਨੇ ਪਹਿਲਾਂ ਹੀ ਹੋਇਆ ਸੀ  ਦਿਹਾਂਤ 

committed suicide

ਬਠਿੰਡਾ: ਬੀਤੇ ਦਿਨ ਬਠਿੰਡਾ ਦੇ ਨੇੜਲੇ ਪਿੰਡ ਹਮੀਰਗੜ੍ਹ ਵਿਖੇ ਤਿੰਨ ਮਾਸੂਮ ਬੱਚਿਆਂ ਦੇ ਪਿਤਾ ਵਲੋਂ ਉਨ੍ਹਾਂ ਨੂੰ ਮਾਰਨ ਉਪਰੰਤ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਦੇਖਕੇ ਹਰ ਇਕ ਦਾ ਦਿਲ ਝੰਜੋੜਿਆ ਗਿਆ ਸੀ। ਪਿਤਾ ਬੇਅੰਤ ਸਿੰਘ ਨੇ ਮਰਨ ਤੋਂ ਪਹਿਲਾਂ ਇਕ ਅੱਠ ਸਫਿਆਂ ਦਾ ਖ਼ੁਦਕੁਸ਼ੀ ਨੋਟ ਲਿਖਿਆ ਸੀ, ਜਿਸ 'ਚ ਉਸ ਨੇ ਇਸ ਕਦਮ ਚੁੱਕਣ ਦਾ ਕਾਰਨ ਦੱਸਿਆ। ਸੁਸਾਇਡ ਨੋਟ ਵੀ ਅਜਿਹਾ ਕਿ ਜਿਸ ਨੂੰ ਸੁਣਕੇ ਹਰ ਇਕ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਣਗੇ।

ਸੁਸਾਇਡ ਨੋਟ

I love you Lovepreet Kaur 
ਤੇਰੀ ਖਾਤਰ ਤੇਰੇ ਮਗਰ ਆ  ਗਏ
ਲਵਪ੍ਰੀਤ ਬਿਨਾਂ  ਸਕਦੇ ਨਹੀਂ ਰਹਿ ਉਏ ਰੱਬਾ
ਸਾਨੂੰ ਵੀ ਲੈ ਜਾਵਣ ਜਮਦੂਤਾਂ ਨੂੰ ਕਹਿ ਉਏ ਰੱਬਾ
ਬਚਾਉਣ ਲਈ ਮੈਂ ਤਾਂ ਵਾਹ ਲਾ ਲਈ ਪੂਰੀ ਰੱਬਾ
ਬਿਨਾਂ  ਦੱਸੇ  ਚਲੀ ਗਈ  ਵਿੱਚ ਤੇਰੀ ਹਜੂਰੀ ਰੱਬਾ
ਹੁਣ ਅਸੀਂ ਸਾਰੇ  ਲੱਭਣ ਆਵਾਂਗੇ
ਤੇਰੀਆਂ ਰੱਬਾਂ ਮਿੰਨਤਾਂ ਕਰਕੇ ਨਾਲ ਲਿਜਾਵਾਗੇ
ਇਸ ਦੁਨੀਆਂ  ਤੇ ਨਹੀਂ ਲੱਭਿਆ  ਉਸਦਾ ਟਿਕਾਣਾ  
ਅਖੀਰ ਅਸੀਂ  ਵੀ ਮੌਤ ਮਿਥ ਲਈ ਮੰਨਕਿ ਤੇਰਾ ਭਾਣਾ
ਇੱਕ ਹੀ ਮਿੰਨਤ ਕਰਦਿਆਂ ਦਾਤਿਆ ਤੇਰੀ 
ਸਾਡੀ ਪੰਜਾ ਦੀ ਇੱਕ ਬਣਾ ਦੇਈ ਢੇਰੀ 
ਹਮੀਰਗੜ ਵਾਲੇ  ਨੂੰ ਤਾਂ ਲੋਕ  ਰੱਖਣਗੇ ਚੇਤੇ
ਇਹੋ ਜਿਹੇ  ਪਿਆਰ ਵਿੱਚ ਨਹੀਂ  ਹੁੰਦੇ ਭੁਲੇਖੇ 

ਘਰ ਬੈਠਾ ਸੀ ਉਹਦੇ ਨਾਲ ਵਿਆਹ ਹੁਣ ਪੁਗਾਉਣੇ ਪੈ ਗਏ ਬੇਅੰਤ ਹੁਣ ਤਾਂ ਆਪਣੇ  ਹੱਥੀਂ ਨਿੱਕੀਆਂ  ਜਿੰਦਾਂ ਨੂੰ ਦੁੱਖ ਦੇਣੇ ਪੈ ਗਏ
 ਬੇਅੰਤ ਸਿੰਘ W/O ਲਵਪ੍ਰੀਤ  ਕੌਰ ਪੁੱਤਰ ਪ੍ਰਭਜੋਤ ਸਿੰਘ, ਪੁੱਤਰੀ ਖੁਸ਼ਪ੍ਰੀਤ ਕੌਰ , ਪੁੱਤਰੀ ਸੁਖਪ੍ਰੀਤ ਕੌਰ ਸਭ ਬਣਿਆ ਬਣਾਇਆ ਏਥੇ ਛੱਡ ਗਏ। 
ਛੱਡ ਕੇ ਮੋਹ ਪੈਸੇ ਬੈਲਿਆ ਦਾ ਉਹ ਦੁਨੀਆ ਵੀ ਛੱਡ ਗਏ।  ਮੈਂ ਬੇਅੰਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ  ਹਮੀਰਗੜ ਮੈਂ ਆਪਣੇ  ਮੌਤ ਤੋਂ ਪਹਿਲਾਂ  ਇਹ ਲਿਖਦਾ ਹਾਂ ਕਿ  ਕੱਲ੍ਹ  ਨੂੰ ਕੋਈ ਵੀ ਗੱਲ ਕਿਸੇ ਤੇ ਨਾ ਆਵੇ। ਸਾਰੀ ਪੰਚਾਇਤ  ਤੇ ਨਗਰ  ਨਿਵਾਸੀ  ਵੀਰਾਂ ਨੂੰ ਸਤਿ ਸ੍ਰੀ ਅਕਾਲ  ਤੇ ਮੈਂ  ਸੋਨੂੰ  ਇਹ ਬੇਨਤੀ ਕਰਦਾ ਹਾਂ ਕਿ  ਸੋਨੂੰ  ਪਤਾ ਹੀ ਹੈ।

 ਮਹੀਨਾ ਕੁ  ਪਹਿਲਾਂ ਮੇਰੀ ਪਤਨੀ  ਲਵਪ੍ਰੀਤ ਕੌਰ  ਦੀ ਮੌਤ ਹੋ ਗਈ ਸੀ ਜਿਸ ਨਾਲ ਮੇਰਾ ਐਨਾ ਪਿਆਰ ਸੀ  ਕੋਈ ਹੱਦ  ਹੀ ਨਹੀਂ  ਮੇਰੀ ਤਾਂ ਉਸ ਨਾਲ  ਹੀ ਦੁਨੀਆ ਦਾਰੀ ਸੀ ਮੇਰਾ ਤੈਂ ਪਿਉ ਭੈਣ  ਸਭ  ਕੁਝ  ਹੀ ਉਹ  ਸੀ  ਮੈਂ  ਤਾਂ ਕਿਸੇ  ਰਿਸ਼ਤੇਦਾਰ ਨਾਲ  ਜਾ ਕਿਸੇ ਭੈਣ ਭਰਾ  ਨਾਲ  ਨਹੀਂ ਵਰਤਦਾ  ਸੀ ਸਾਡੀ  ਤਾਂ ਆਵਦੀ  ਹੀ ਦੁਨੀਆ ਸੀ। ਉਸਦੀ  ਮੌਤ ਤੋਂ ਬਾਅਦ ਮੇਰੀ ਤਾਂ ਦੁਨੀਆਂ ਹੀ ਖਤਮ  ਹੋ  ਗਈ ਮੈਂ  ਉਸੇ ਦਿਨ ਹੀ ਮਿੱਥ ਲਿਆ ਸੀ ਕਿ  ਮੈ ਵੀ ਤੇਰੇ ਮਗਰ ਹੀ ਆਵਾਂਗਾ। ਵੀਰੋ ਮੈਂ ਤਾਂ ਜੋ ਕੁਝ ਕਰਨਾ ਸੀ  ਕਰ ਲਿਆ

ਪਰ  ਮੈਂ ਇੱਕ ਬੇਨਤੀ ਕਰਦਾ ਹੈਂ ਕਿ  ਮੇਰੀ  ਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਸਾਡੇ ਕਿਸੇ ਵੀ ਭੈਣ ਭਰਾ  ਜਾਂ ਰਿਸ਼ਤੇਦਾਰ  ਦੇ ਮੱਥੇ ਨਾ ਲਾਇਓ ਪਿੰਡ ਵਾਲੇ ਵੀਰੋ ਸੋਨੂ ਤਾਂ ਪਤਾ ਹੈ ਕਿ  ਐਨਾ ਚਿਰ ਹੋ ਗਿਆ ਮਰੀ ਨੂੰ ਸਾਲੇ ਕਿਸੇ ਨੇ ਵੀ ਫੋਕੀ ਢੋਅ ਵੀ ਨਹੀਂ ਮਾਰੀ ਨਾ ਹੀ ਕਿਸੇ ਸੋਹਰੇ ਸਾਲੇ ਨੇ ਫੋਨ ਲਾਇਆ ਸਾਡੇ ਸਕੇ ਤਾਂ ਬਹੁਤ ਹੀ ਖੁਸ਼ ਹਨ ਉਸ ਦਿਨ ਦੇ ਹੀ ਸਰਾਬਾਂ ਮੀਟ ਖਾ ਰਿਹੇ ਨੇ ਬਹੁਤ ਖੁਸੀ ਮਨਾ ਰਹੇ ਨੇ ਐਨਾ ਨੂੰ ਮੇਰੇ ਘਰੇ  ਵੀ ਨਾ ਵੜਨ  ਦਿਓ ਤੇ ਨਾਲੇ ਮੈਂ ਬੇਨਤੀ ਕਰਦਾ ਹਾਂ ਕਿ ਮੇਰਾ ਸਾਰਾ ਥਾਂ ਤੇ ਸਮਾਨ ਵੇਚ ਕੇ  ਗੁਰਦੁਆਰੇ  ਨੂੰ ਦਾਨ  ਦਿੱਤ  ਜਾਵੇ

ਬਾਈ ਜੀ ਹੱਥ ਬੰਨ ਕਿ ਬੇਨਤੀ ਮੰਨ  ਲੈਣਾ  ਇਹਨਾਂ  ਸਾਲਿਆਂ ਨੂੰ  ਇੱਕ ਢੱਕਾ ਵੀ ਨਾ  ਚੁੱਕਣ  ਦਿਓ ਸਾਰਾ  ਸਮਾਨ  ਤੇ ਘਰ  ਵਾਲਾ ਥਾਂ ਤੇ ਬਾਹਰ ਡੇਕਾ ਵਾਲਾ ਥਾਂ  ਮੇਰਾ ਹੈ ਸਾਰਾ ਵੇਚ ਦਿਉ ਜਿਵੇਂ ਮਰਜ਼ੀ ਘੱਟ ਵੱਧ ਕਰਕੇ  ਮੈਂ ਤਾਂ ਆਪਣੀ  ਸਾਰੀ ਉਮਰ  ਦੀ ਕਮਾਈ  ਗੁਰਦੁਆਰੇ ਨੂੰ  ਦਾਨ  ਕਰਨੀ  ਚਾਹੁੰਦਾ ਹਾਂ ਵੀਰੋ ਜੇ  ਸੋਡੇ  ਵਿੱਚ ਹਮਦਰਦੀ ਹੋਈ ਤਾਂ ਇਸੇ ਹੀ ਤਰਾਂ ਕਰੋਗੇ ਜੇਕਰ ਨਾ ਹੋਈ ਤਾਂ ਫੇਰ ਰੱਬ ਨੇ ਹੀ ਕਰ ਦੇਣਾ ਹੈ।

ਮੈਂ ਇੱਕ ਵੀਡੀਓ ਵੀ ਗਰੁੱਪਾਂ ਵਿੱਚ ਪਾ ਦੇਵਾਂਗਾ ਤੇ ਦੂਜੀ ਗੱਲ  ਮੇਰੇ  ਕਿਸੇ ਵੀ  ਰਿਸ਼ਤੇਦਾਰ ਦੀ ਕੋਈ ਉਡੀਕ ਨਾ ਕਰਿਓ ਤੇ ਨਾ ਹੀ  ਫੋਨ ਲਾਇਓ  ਤੇ  ਸੋਹਰੇ  ਪਰਿਵਾਰ  ਨੂੰ ਪਿੰਡ ਵਿੱਚ ਹੀ ਨਾ ਆਉਣ  ਦਿਓ ਜੇਕਰ ਧੱਕਾ  ਕਰਦੇ ਹੋਏ  ਤਾਂ  ਭਾਵੇਂ ਕੁਟ  ਹੀ ਦੇਓ ਜੇਕਰ ਕੋਈ  ਮੈਰਾ ਭਰਾ ਭੈਣ ਜਾਂ ਰਿਸਤੇਦਾਰ ਸਮਾਨ ਲਈ ਕੋਈ ਰੌਲਾ ਪਾਉਂਦਾ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇ ਇਹ ਮੇਰੇ ਸਾਲੇ ਸਾਰੀ ਜਿੰਦਗੀ ਨਹੀਂ ਮੇਰੇ  ਬਣੇ  ਇਹ ਮੈਨੂੰ ਮਾਰਨਾ ਹੀ ਚਾਹੁੰਦੇ ਸੀ  ਪਰ ਮੈਂ  ਤਾਂ ਮਰ ਗਿਆ  ਇਹਨਾਂ  ਦੀ ਇੱਛਾ ਪੂਰੀ ਹੋ ਗਈ ਪਰ ਤੁਸੀਂ ਮੇਰੀ  ਇੱਛਾ ਪੂਰੀ ਕਰ ਦਿਓ ਜੀ  ਇਹਨਾਂ  ਨੂੰ ਕੁਝ ਵੀ ਨਾ ਦਿੱਤਾ ਜਾਵੇ ਜਿੰਨਾ ਚਿਰ ਥਾਂ ਨਹੀਂ ਵਿਕਦਾ।

ਸਾਰੇ ਸਮਾਨ ਨੂੰ ਜਿੰਦਾ  ਲਾ ਦਿਓ  ਤੇ ਮੋਹਰ  ਕੱਢ  ਕਿ ਅੰਦਰ ਰੱਖ ਦਿਓ ਸੋਨੂੰ  ਪਤਾ ਹੀ ਹੈ  ਇਹ ਸਾਲੇ  ਚੋਰ ਵੀ ਹਨ  ਵੀਰੋ  ਮੈਂ  ਅਣਖਵਾਲਾ ਬੰਦਾ ਸੀ  ਤੇ ਅਣਖ  ਨਾਲ ਹੀ ਰਹਿੰਦਾ ਸੀ ਇਹਨਾਂ ਨੂੰ ਸੀ ਕਿ ਸਾਡੀਆਂ ਮਿਨਤਾਂ ਕਰੇ ਮੈਂ ਕਿਸੇ ਸਾਲੇ ਦੀ ਮਿੰਨਤ ਨਹੀਂ ਕਰਦਾ ਤੇ ਨਾ ਹੀ ਕਿਸੇ ਤੋਂ ਡਰਦਾ ਹਾਂ ਵੀਰੋ ਮੈਂ ਤਾਂ ਰੱਬ ਤੋਂ ਹੀ ਡਰਦਾ ਸੀ ਮੈਨੂੰ ਪਤਾ ਸੀ  ਕਿ ਕੁਝ ਕੁ  ਸਮੇਂ  ਵਿੱਚ ਮੇਰੀ ਮੌਤ ਹਾਂ  ਮੈਨੂੰ ਪਤਾ ਹੈ ਕਿ ਮੇਰੇ ਬੱਚੇ ਰੁਲ ਜਾਣਗੇ ਲੋਕ ਇੱਜਤਾ ਨਾਲ ਖੇਡਣਗੇ ਇਸ ਕਰਕੇ ਮੈਂ ਨਾਲ ਹੀ ਲੈ ਗਿਆ...

ਇਕ ਇੱਛਾ ਮੇਰੇ ਮਨ ਦੀ ਜੇ ਹੋ ਸਕੇ ਤਾਂ ਸਾਰੀ ਕਣਕ ਜਾਨਵਰਾਂ ਨੂੰ ਪਾਈ ਜਾਵੇ ਨਾਲੇ ਸੋਨੂੰ ਪੁੰਨ ਲੱਗੂ ।ਮੈਂ ਕਿਸੇ ਦਾ ਕੁੱਝ ਵੀ ਨਹੀਂ ਦੇਣਾ ਜੇਕਰ ਰੌਲਾ ਪਾਉਂਦਾ ਤਾਂ ਉਸੇ ਤੇ ਕਾਰਵਾਈ ਕਰਵਾ ਦਿਓ ਮੈਂ ਆਪਣਾ ਸਮਾਨ ਹੇਠਾਂ ਲਿੱਖ ਦਿੰਦਾ ਹਾਂ ਜੋ ਕੁੱਝ ਮੇਰੇ ਕੋਲ ਹੈ ਮੇਰਾ ਸਾਰਾ ਥਾਂ ਸਣੇ ਡੇਕਾ ਵਾਲਾ ਫਰਿਜ਼, ਕੁਲਰ, ਪੱਖਾਂ, ਕਣਕ ਦਾ ਡਰੰਮ ਭਰਿਆ ਹੋਇਆ ਪੇਟੀ, ਬੈੱਡ, 2 ਸਿਲੰਡਰ, ਮੋਟਰ ਮੀਟਰ ਪਟਾਇਆ ਜਾਵੇ ਨਿੱਕਾ ਮੋਟਾ ਸਾਰਾ ਸਮਾਨ ਵੇਚ ਕੇ ਗੁਰਦੁਆਰਾ ਸਾਹਿਬ ਨੂੰ ਦਿੱਤਾ ਜਾਵੇ। ਬਾਈ ਜੀ ਮੈਂ ਤਾਂ ਸਰੀਕ ਖੁਸ਼ ਕਰ ਦਿੱਤੇ ਹਨ ਰੱਬ ਕਰਕੇ ਇਹ ਸਦਾ ਹੀ ਖੁਸ਼ ਰਹਿਣ ਮੈਨੂੰ ਪੈਸੇ ਟਕੇ ਦਾ ਜਾਂ ਘਰ ਬਾਰ ਦਾ ਰਤਾ ਵੀ ਫਿਕਰ ਨਹੀਂ ਸਿਰਫ ਮੈਂਨੂੰ ਤਾਂ ਮੇਰੀ ਲਵਪ੍ਰੀਤ ਦਾ ਹੀ ਫਿਕਰ ਹੈ ਮੈਂ ਚਾਹੁੰਦਾ ਹਾਂ ਸਭ ਕੁੱਝ ਕਰ ਸਕਦਾ ਸੀ ਮੈਂ ਕੋਈ ਚਗਲ ਜਿਹਾ ਬੰਦਾ ਵੀ ਘਰੇ ਬਿੱਠਾ ਦਿੰਦਾ ਉਸ ਚਗਲ ਨੂੰ ਫਰੀ ਵੀ ਸਭ ਕੁੱਝ ਦੇ ਦਿੰਦਾ।

ਪਰ ਫੇਰ ਵੀ ਮੈਂ ਆਢ ਗੁਆਢ ਬਾਰੇ ਸੋਚਿਆ ਪਰ ਮੈਂ ਚਾਹੁੰਦਾ ਹਾਂ ਕਿ ਆਢ ਗੁਆਢ ਵੀ ਮੇਰੀ ਇੱਛਾ ਅਨੁਸਾਰ ਸਾਰਾ ਸਮਾਨ ਵੇਚ ਕੇ ਦਾਨ ਦੇਵੇ ਮੈਂ ਬਹੁਤ ਖੁਸ਼ ਹਾਂ ਸਾਰੇ ਪਿੰਡ ਵਾਲੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਭੈਣ ਨੂੰ ਰੋਣ ਨਾ ਦਿਉ ਰੋਣ ਦੀ ਥਾਂ ਇਕ ਅਰਦਾਸ ਕਰ ਦਿਓ ਰੱਬ ਅੱਗੇ ਕਿ ਐਨਾ ਪੰਜਾਂ ਨੂੰ ਦੁਬਾਰਾ ਇਕੱਠਾ ਕਰ ਦਿਓ। ਐਨਾ ਬੱਚਿਆਂ ਦੀ ਮਾਂ ਨੂੰ ਮਿਲਾ ਦਿਉ ਰੱਬਾ ਅੱਗੇ ਤੋਂ ਇਹੋ ਜਿਹਾ ਵਿਛੋੜਾ ਕਿਸੇ ਵੀ ਬੈਰੀ ਦੁਸ਼ਮਣ ਦਾ ਵੀ ਨਾ ਪਵਾਈ ਆਪ ਜੀ ਦਾ ਧੰਨਵਾਦ ਵੀਰੇ ਮੇਰੇ ਗੁਆਢੀ ਲਖਵਿੰਦਰ ਵੀਰ ਨੂੰ ਇਹ ਬੇਨਤੀ ਕਰਦਾ ਹਾਂ ਜਿਨ੍ਹਾਂ ਮੇਰਾ ਪੈਸਾ ਵੀ ਜਿਨ੍ਹਾਂ ਸਾਡੇ ਤੇ ਖਰਚ ਆਉਦਾ ਉਨ੍ਹਾਂ ਲਗਾ ਕੇ ਬਾਕੀ ਦਾ ਇਸ ਤਰੀਕੇ ਨਾਲ ਦਾਨ ਕਰਨਾ ਕਿ ਜਿਵੇ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਜਾਂ ਇਲਾਜ ਲਈ ਤਾਂ ਜੋ ਕਿਸੇ ਦੀ ਜਾਨ ਬਚ ਜਾਏ।

ਪੂਰਾ ਮਹੀਨਾ ਹੋ ਗਿਆ ਮੈਨੂੰ ਮਰਦੇ ਨੂੰ ਵੀਰੋ ਵੀਰ ਜੀ ਸਾਡੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਅੱਜ ਕੰਮ ਕੀਤਾ ਅੱਕ ਕੇ ਕੀਤਾ ਪਹਿਲਾਂ ਮੈਂ ਦੋ ਵਾਰ ਐਨਾ ਇਹਨਾਂ ਦੋ ਗਲ ਘੁੱਟ ਕੇ ਮਾਰ ਚੁੱਕਾ ਹਾਂ ਪਰ ਜਦੋਂ ਇਕ ਨੂੰ ਮਾਰਦਾ ਸੀ ਮੈਨੂੰ ਪਤਾ ਕਿ ਇਹ ਹੁਣ ਮਰ ਗਈ ਦੂਜੀ ਨੂੰ ਮਾਰਦੇ ਮਾਰਦੇ ਉਹ ਉੱਠ ਖੜ੍ਹਦੀ ਸੀ ਰੱਬ ਨੇ ਮੇਰਾ ਸਾਥ ਨਹੀਂ ਦਿੱਤਾ ਵੀਰੋ ਮੇਰੇ ਅੱਖੀ ਦੇਖਿਆ ਹੋਇਆ ਮੈਨੂੰ ਤੁਜੱਰਬਾ ਹੈ ਮੈਨੂੰ ਪਤਾ ਹੈ ਕਿ ਗਲ ਮੈਂ 20 ਮਿੰਟ ਤੱਕ ਘੁੱਟ ਕਿ ਵੀ ਦੇਖ ਲਿਆ ਜਾਨ ਨਿਕਲ ਜਾਂਦੀ ਸੀ।

ਪਤਾ ਨਹੀਂ ਫਿਰ ਕਿਵੇਂ ਆ ਜਾਂਦੀ ਸੀ ਅੱਜ ਤਾਂ ਮੈਂ ਅੱਕ ਕਿ ਇਹ ਕਦਮ ਚੁੱਕਿਆ ਮੈਨੂੰ ਪਤਾ ਸੀ ਕਿ ਸਾਡੇ ਵਿਚੋਂ ਕੋਈ ਵੀ ਅਜਿਹਾ ਪਰਿਵਾਰ ਜਾਂ ਰਿਸ਼ਤੇਦਾਰ ਹੈ ਨਹੀਂ ਜੋ ਇਹਨਾਂ ਨੂੰ ਸਹੀ ਤਰੀਕੇ ਨਾਲ ਸਾਭ ਸਕਦਾ ਸੀ ਕਿਉਂਕਿ ਮੇਰੀ ਇੱਜਤ ਸੀ ਵੀਰੋ ਇਹਨਾਂ ਨੂੰ ਸਾਡੇ ਬੰਦਿਆਂ ਨੂੰ ਭੈਣ ਭਰਾਵਾਂ ਨੂੰ ਇਹ ਸੀ ਕਿ ਹੁਣ ਸਾਡੀ ਮਿੰਨਤ ਕਰੁਗਾ ਮੈਂ ਅਣਖ ਵਾਲਾ ਮੈਂ ਕਿਸੇ ਦੀ ਮਿੰਨਤ ਨਹੀਂ ਕਰਦਾ ਤੁਸੀਂ ਐਨੀ ਅਣਖ ਵਿਖਾ ਕੇ ਵਿਖਾਓ ਤੁਸੀਂ ਭੁੱਖੇ ਮਰਜੋਗੇ ਪੁੱਤ ਪਿੰਡ ਵਿਚੋ ਕੋਈ ਵੀ ਕਹਿ ਦਵੇ ਬੇਅੰਤ ਮੇਥੋ ਮਿੰਨਤ ਨਾਲ ਚੀਜ਼ ਲੈ ਗਿਆ ਮੈਂ ਆਪਣੀ ਮਿਹਨਤ ਦਾ ਹੀ ਖਾਧਾ ਤੁਸੀਂ ਤਾਂ ਚਾਹੁੰਦੇ ਸੀ ਕਿ ਅਸੀਂ ਮਾਰਾਂਗੇ ਮੈਂ ਤਾਂ ਆਪ ਹੀ ਮਰ ਗਿਆ ਪੁੱਤ ਤੁਸੀਂ ਤਾਂ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਸੀ ਪਰ ਮੈਨੂੰ ਰੱਬ ਹੀ ਮਾਰ ਗਿਆ ਹੁਣ ਤੁਸੀਂ ਖੁਸ਼ ਰਿਹੋ ਸਾਰੇ ਤੁਸੀਂ ਆਪਣਾ ਰਾਂਝਾ ਰਾਜੀ ਕਰ ਲਵੋ ਮੈਂ ਤਾਂ ਆਪਣੀ ਲਵਪ੍ਰੀਤ ਕੋਲ ਹੀ ਚਲਾ ਗਿਆ

ਜੋ ਵੀ ਮੈਂ ਜ਼ਿੰਦਗੀ ਵਿੱਚ ਕੰਮ ਕੀਤਾ ਉਸ ਰੱਬ ਦੇ ਵਿਸ਼ਵਾਸ਼ ਨਾਲ ਕੀਤਾ ਅੱਜ ਵੀ ਉਸ ਦੇ ਵਿਸ਼ਵਾਸ ਨਾਲ ਕੀਤਾ ।ਵੀਰ ਜੀ ਜਿਹੜਾ ਵੀ ਵੀਰ ਮੇਰਾ ਪਰਸ ਕੱਢੇਗਾ ਉਸ ਨੂੰ ਇੱਕ ਬੇਨਤੀ ਹੈ ਕਿ ਮੇਰੇ ਪਰਸ ਵਿੱਚ ਇਹ ਚਿੱਠੀ ਪੜ  ਕਿ ਜੇਕਰ ਕੋਈ ਪੁਲਿਸ ਵਾਲਾ ਬਣਦਾ ਹੈ ਜਾ ਕੋਈ ਖਬਰ ਲੱਗਦੀ ਹੈ ਤਾਂ ਉਸਦੇ ਨਾਲ ਇਹ ਜ਼ਰੂਰ ਬੋਲ ਕੇ ਦੱਸ ਦਿਓ ਜੋ ਵੀ ਵੀਰ ਬੱਚੇ ਵੇਖ ਕਿ ਮੈਨੂੰ ਗਾਲਾ ਕੱਢੂਗਾ ਉਸ ਨੂੰ ਦੱਸ ਦਿਓ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਨਾ ਹੀ ਕੋਈ ਭੈਣ-ਭਰਾ ਨਾ ਨਾਂ ਬਾਪ ਸੀ ਵੀਰੋ ਕੱਲਯੁਗ ਦਾ ਜ਼ਮਾਨਾ ਹੈ ਧੀਆਂ ਨੇ ਕੱਲ ਨੂੰ ਵੱਡੀਆਂ ਵੀ ਹੋਣਾ ਸੀ ਅੱਗੇ ਤੁਸੀਂ ਆਪ ਹੀ ਸਮਝਦਾਰ ਹੋ ਮੈਂ ਅਣਖ ਵਾਲਾ ਬੰਦਾ ਹਾਂ ਮੈਨੂੰ ਤਾਂ ਉਸ ਦਿਨ ਦਾ ਹੀ ਪਤਾ ਕਿ ਹੁਣ ਮੇਰੀ ਮੌਤ ਪੱਕੀ ਹੈ ਤੁਸੀਂ  ਵੀ ਸੋਚੋ  ਜਿਹੜੇ ਸਾਡੇ ਜਿਉਂਦੇ  ਹੁੰਦਿਆਂ ਸਾਡੇ ਤੇ ਬੱਚਿਆਂ ਦੇ ਨਹੀਂ ਬਣੇ ਤੇ ਮਾਂ ਤੇ ਬਾਪ ਤੋਂ ਬਾਅਦ ਕਿਵੇਂ ਬੱਚਿਆਂ ਦੇ ਬਣ ਸਕਦੇ । 

 ਵਾਹਿਗੁਰੂ ਕਿਰਪਾ ਕਰਦੇ  ਮੈਨੂੰ ਬਹੁਤ ਵਿਸ਼ਵਾਸ ਹੈ ।  ਬਹੁਤ ਸਿਆਣਾ ਬਹੁਤ ਤੁਰਿਆ ਫਿਰਿਆ ਬੰਦਾ ਸੀ ਮੈਨੂੰ ਕੱਲ ਨੂੰ ਆਉਣ ਵਾਲਾ ਵਖਤ ਵੀ ਪਤਾ ਸੀ ਤੇ ਐਸ ਜਮਾਨੇ ਬਾਰੇ ਵੀ ਪਤਾ ਅੱਜ ਕੀ ਹੋ ਰਿਹਾ ਤੇ ਕੱਲ ਨੂੰ ਇਸ ਤੋਂ ਵੀ ਬੁਰਾ ਹੋਣਾ ਹੈ ਜੋ ਵੀਰ ਬਹੁਤ ਸਿਆਣੇ ਹੋਣਗੇ।ਉਹ ਜਰੂਰ ਇਹ ਗੱਲ ਸਮਣਗੇ ਜੋ ਕੀਤਾ ਬਾਈ ਨੇ ਚੰਗਾ ਹੀ ਕੀਤਾ ਵੀਰੋ ਮੈਨੂੰ ਗਾਲਾਂ ਕੱਢਣ ਨਾਲੋ ਇਹ ਅਰਦਾਸ ਕਰਦਿਓ ਕਿ ਇਹ ਰੱਬਾ ਐਨਾ ਪੰਜਾਂ ਨੂੰ ਫਿਰ ਮਿਲਾ ਦਿਓ ਵੀਰੋ ਅੱਜ ਕੱਲ੍ਹ ਕੌਣ ਆਪਣੀ ਘਰਵਾਲੀ ਨੂੰ ਐਨਾ ਪਿਆਰ ਕਰਦਾ ਐ ਅਗਲਾ ਸੋਚਦਾ ਕਿ ਮਰ ਗਈ ਤਾਂ ਮੈਂ ਹੋਰ ਲੈ ਆਉਂਗਾ ਮੈਂ ਵੀ ਹੋਰ ਲਿਆ ਸਕਦਾ ਸੀ ਆਪਣਾ ਘਰ ਬਾਰ ਭਰਿਆ ਕੌਣ ਛੱਡਦਾ ਬਾਈ ਕੋਈ 10 ਰੁਪਏ ਵੀ ਨਹੀਂ ਛੱਡਦਾ ਮੈਂ ਆਪਣਾ ਸਭ ਕੁੱਝ ਉਸ ਨੂੰ ਦੇ ਦਿੱਤਾ ਜਿਸਨੇ ਮੈਨੂੰ ਦਿੱਤਾ ਸੀ ਉਸ ਦੀ ਕਿਰਪਾ ਸੀ ਮੇਰੇ ਤੇ ਉਹੀ ਮੈਨੂੰ ਦੁਬਾਰਾ ਮਿਲਾਉਗਾ ਉਸ ਲਵਪ੍ਰੀਤ ਨਾਲ ਵੀਰੋ ।