ਹਿਮਾਚਲ ਪ੍ਰਦੇਸ਼ ਉਪ ਚੋਣਾਂ : ਚੰਨੀ, ਬਘੇਲ, ਕਨ੍ਹਈਆ ਸਮੇਤ 20 ਆਗੂ ਕਾਂਗਰਸ ਦੇ ਸਟਾਰ ਪ੍ਰਚਾਰਕ

ਏਜੰਸੀ

ਖ਼ਬਰਾਂ, ਪੰਜਾਬ

ਹਿਮਾਚਲ ਪ੍ਰਦੇਸ਼ ਉਪ ਚੋਣਾਂ : ਚੰਨੀ, ਬਘੇਲ, ਕਨ੍ਹਈਆ ਸਮੇਤ 20 ਆਗੂ ਕਾਂਗਰਸ ਦੇ ਸਟਾਰ ਪ੍ਰਚਾਰਕ

image

ਨਵੀਂ ਦਿੱਲੀ, 8 ਅਕਤੂਬਰ : ਕਾਂਗਰਸ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਨੇਤਾ ਆਨੰਦ ਸ਼ਰਮਾ, ਰਾਜੀਵ ਸ਼ੁਕਲਾ, ਸਚਿਨ ਪਾਇਲਟ, ਨਵਜੋਤ ਸਿੰਘ ਸਿੱਧੂ ਅਤੇ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ ਹੋਏ ਕਨ੍ਹਈਆ ਕੁਮਾਰ ਸਮੇਤ 20 ਆਗੂਆਂ ਨੂੰ  ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਉਪ ਚੋਣਾਂ ਲਈ ਸਟਾਰ ਪ੍ਰਚਾਰਕ ਬਣਾਇਆ ਹੈ | ਹਾਲ ਹੀ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਲ ਹੋਏ ਕਨ੍ਹਈਹਾ ਕੁਮਾਰ ਨੂੰ  ਪਹਿਲੀ ਵਾਰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ | ਚੋਣ ਕਮਿਸ਼ਨ 30 ਅਕਤੂਬਰ ਨੂੰ  ਉਪਚੋਣਾਂ ਕਰਵਾ ਰਿਹਾ ਹੈ | ਵੋਟਾਂ ਦੀ ਗਿਣਤੀ 2 ਨਵੰਬਰ ਨੂੰ  ਹੋਵੇਗੀ | 8 ਅਕਤੂਬਰ ਨੂੰ  ਨਾਮਜ਼ਦਗੀ ਦਾ ਆਖ਼ਰੀ ਦਿਨ ਹੈ | 13 ਅਕਤੂਬਰ ਤਕ ਲੋਕ ਸਭਾ ਅਤੇ 16 ਅਕਤੂਬਰ ਤਕ ਵਿਧਾਨ ਸਭਾ ਸੀਟਾਂ ਲਈ ਨਾਂ ਵਾਪਸ ਲਏ ਜਾ ਸਕਣਗੇ | ਇਨ੍ਹਾਂ ਉਪ ਚੋਣਾਂ ਦੌਰਾਨ ਕੋਰੋਨਾ ਪ੍ਰੋਟੋਕੋਲ ਦਾ ਪੂਰਾ ਪਾਲਨ ਕੀਤਾ ਜਾਵੇਗਾ | ਇਸ ਲਈ ਸੂਬਿਆਂ ਨੂੰ  ਵਿਆਪਕ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ | (ਏਜੰਸੀ)