ਕਰੀਬ ਪੰਜ ਘੰਟੇ ਬਾਅਦ ਖ਼ਤਮ ਹੋਇਆ ਮੁਕਾਬਲਾ, ਦੋਵੇਂ ਪਾਸਿਉਂ ਹੋਏ 60 ਰਾਊਾਡ ਫ਼ਾਇਰ, 2 ਹਥਿਆਰ ਬਰਾਮਦ
ਗੁਰਦਾਸਪੁਰ, 8 ਅਕਤੂਬਰ (ਪੱਤਰ ਪ੍ਰੇਰਕ): ਕਰੀਬ 4-5 ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਬਟਾਲਾ ਪੁਲਿਸ ਨੇ ਗੰਨੇ ਦੇ ਖੇਤ ਵਿਚੋਂ ਗੈਂਗਸਟਰ ਰਣਜੋਤ ਬਬਲੂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਮੌਜੂਦ ਸੀ | ਪੁਲਿਸ ਨਾਲ ਮੁਠਭੇੜ ਦੌਰਾਨ ਗੈਂਗਸਟਰ ਨੂੰ ਗੋਲੀ ਵੀ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ | ਗੈਂਗਸਟਰ ਬਟਾਲਾ-ਜਲੰਧਰ ਰੋਡ 'ਤੇ ਸਥਿਤ ਪਿੰਡ ਕੋਟਲਾ ਬੋਝਾ ਸਿੰਘ ਵਿਚ ਗੰਨੇ ਦੇ ਖੇਤ ਵਿਚ ਲੁਕਿਆ ਹੋਇਆ ਸੀ | ਇਸ ਦੌਰਾਨ ਦੋਵੇਂ ਪਾਸਿਉਂ ਕਰੀਬ 60 ਰਾਊਾਡ ਫ਼ਾਇਰ ਹੋਏ | ਪੁਲਿਸ ਨੇ ਗੈਂਗਸਟਰ ਬਬਲੂ ਕੋਲੋਂ 2 ਹਥਿਆਰ ਵੀ ਬਰਾਮਦ ਕੀਤੇ |
ਬਟਾਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਦਸਿਆ ਕਿ ਪਿਛਲੇ 15 ਦਿਨਾਂ ਵਿਚ ਬਟਾਲਾ ਵਿਚ ਰਣਜੋਧ ਬਬਲੂ ਵਿਰੁਧ ਕਾਤਲਾਨਾ ਹਮਲੇ ਦੇ ਦੋ ਕੇਸ ਦਰਜ ਕੀਤੇ ਗਏ ਹਨ | ਇਸ ਤੋਂ ਇਲਾਵਾ 4-5 ਮਾਮਲੇ ਅੰਮਿ੍ਤਸਰ ਦਿਹਾਤੀ ਵਿਚ ਦਰਜ ਹਨ | ਪੁਲਿਸ ਨੇ ਦਸਿਆ ਕਿ ਪੁਲਿਸ ਨੇ ਸਵੇਰੇ ਛਾਪੇਮਾਰੀ ਲਈ ਆਪਰੇਸ਼ਨ ਚਲਾਇਆ ਸੀ ਇਸ ਦੌਰਾਨ ਗੈਂਗਸਟਰ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਗੈਂਗਸਟਰ ਦਾ ਪਿੱਛਾ ਕੀਤਾ |
ਇਸ ਦੌਰਾਨ ਗੈਂਗਸਟਰ ਨੇ ਪੁਲਿਸ ਉਤੇ ਗੋਲੀਬਾਰੀ ਵੀ ਕੀਤੀ ਜਿਸ ਦੇ ਜਵਾਬ ਵਿਚ ਪੁਲਿਸ ਵਲੋਂ ਵੀ ਗੋਲੀਬਾਰੀ ਕੀਤੀ ਗਈ | ਉਨ੍ਹਾਂ ਕਿਹਾ ਕਿ ਗੈਂਗਸਟਰ ਸਾਰੇ ਇਕ ਦੂਜੇ ਦੀ ਮਦਦ ਕਰਦੇ ਹਨ | ਬਾਕੀ ਪੁਛਗਿਛ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਜਾਵੇਗਾ | ਪੁਲਿਸ ਵਲੋਂ ਜ਼ਖ਼ਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਪੁਲਿਸ ਨੇ ਗੈਂਗਸਟਰ ਬਬਲੂ ਦੀ ਪਤਨੀ ਅਤੇ ਬੱਚੇ ਨੂੰ ਹਿਰਾਸਤ ਵਿਚ ਲਿਆ ਹੈ |