ਮਲੇਰਕੋਟਲਾ 'ਚ ਜੀਜੇ ਨੇ ਸਾਲੀ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਨਾਲ ਹੋਏ ਤਲਾਕ ਤੋਂ ਬਾਅਦ ਸੀ ਨਾਰਾਜ਼

photo

 

 ਮਲੇਕੋਟਲਾ: ਮਲੇਰਕੋਟਲਾ ਦੇ ਸਰੋਦ ਰੋਡ 'ਤੇ ਸਥਿਤ ਝੁੱਗੀਆਂ 'ਚ ਦਾਖਲ ਹੋ ਕੇ ਜੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਹੀ ਸਾਲੀ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ, ਜਿਸ ਦੀ ਪਛਾਣ ਸੁਨੀਤਾ ਉਰਫ ਮੀਨਾ ਵਜੋਂ ਹੋਈ ਹੈ। ਇਸ ਘਟਨਾ 'ਚ ਪਰਿਵਾਰ ਦੇ ਦੋ ਹੋਰ ਮੈਂਬਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ। ਉਥੋਂ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫ਼ਰ ਕਰ ਤਾ ਗਿਆ।

 ਇਹ ਵੀ ਪੜ੍ਹੋ: ਪੰਜ ਤਾਰਾ ਹੋਟਲ 'ਚ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ 'ਤੇ ਸੀ ਪਰੇਸ਼ਾਨ

ਪਰਿਵਾਰ ਮੁਤਾਬਕ ਔਰਤ ਦਾ ਕਤਲ ਉਸ ਦੇ ਜੀਜਾ ਰਾਜਕੁਮਾਰ ਨੇ ਕੀਤਾ ਹੈ। ਮੁਲਜ਼ਮ ਦਾ ਵਿਆਹ ਮੀਨਾ ਦੀ ਭੈਣ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚ ਲੜਾਈ-ਝਗੜਾ ਸ਼ੁਰੂ ਹੋ ਗਿਆ। ਜਿਸ ਕਾਰਨ ਰਾਜ ਕੁਮਾਰ ਨੇ ਆਪਣੀ ਪਤਨੀ ਤੋਂ ਤਲਾਕ ਲੈ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਔਰਤ ਦਾ ਕਿਸੇ ਹੋਰ ਥਾਂ ਵਿਆਹ ਕਰਵਾ ਲਿਆ। ਜਿਸ ਵਿੱਚ ਮੀਨਾ ਨੇ ਅਹਿਮ ਭੂਮਿਕਾ ਨਿਭਾਈ ਸੀ।

 ਇਹ ਵੀ ਪੜ੍ਹੋ: ਮੋਗਾ 'ਚ ਦੇਰ ਰਾਤ ਦਰਖਤ ਨਾਲ ਟਕਰਾਈ ਐਕਟਿਵਾ,ਨੌਜਵਾਨ ਦੀ ਮੌਤ  

ਇਸ ਤੋਂ ਦੁਖੀ ਹੋ ਕੇ ਦੋਸ਼ੀ ਰਾਜਕੁਮਾਰ ਨੇ ਮੌਕਾ ਪਾ ਕੇ ਉਨ੍ਹਾਂ ਦੀ ਝੁੱਗੀ 'ਚ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ। ਮੁਲਜ਼ਮ ਨੇ ਮੀਨਾ ਦੀ ਮੌਕੇ ’ਤੇ ਹੀ ਹੱਤਿਆ ਕਰ ਦਿਤੀ। ਇਸ ਦੇ ਨਾਲ ਹੀ ਦੋ ਹੋਰ ਮੈਂਬਰਾਂ ਨੂੰ ਮਰਾ ਹੋਇਆ ਸਮਝ ਕੇ ਉਨ੍ਹਾਂ ਨੂੰ ਉਥੇ ਹੀ ਛੱਡ ਕੇ ਭੱਜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 2:30 ਵਜੇ ਵਾਪਰੀ।

ਇਹ ਵੀ ਪੜ੍ਹੋ: 

ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ। ਮੁਲਜ਼ਮ ਅਚਾਨਕ ਆ ਗਿਆ ਅਤੇ ਆਉਂਦਿਆਂ ਹੀ ਉਸ ਨੇ ਸਭ ਤੋਂ ਪਹਿਲਾਂ ਸੁਨੀਤਾ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੁਨੀਤਾ ਦੇ ਪਤੀ ਹਨੀ ਅਤੇ ਪਰਿਵਾਰ ਦੇ ਇਕ ਹੋਰ ਮੈਂਬਰ ਰਵੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਲੇਰਕੋਟਲਾ ਪੁਲਿਸ ਨੇ ਵਿਜੇ ਕੁਮਾਰ ਨਾਮ ਦੇ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਾਏ ਗਏ ਰਾਜ ਕੁਮਾਰ ਦੇ ਖਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਫਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ।