ਉਪ ਲੈਫਟੀਨੈਂਟ ਗੁਰ ਇਕਬਾਲ ਸਿੰਘ ਸੰਧੂ ਦੀ ਯਾਦ ’ਚ ਯਾਦਗਾਰ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੌ ਤੋਂ ਵੱਧ ਪਾਸ ਆਊਟ ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਸਮੇਤ ਬੈਚ ਦੇ ਸਾਥੀ ਵੀ ਪਹੁੰਚੇ ਸਮਾਗਮ ’ਚ

photo

 

ਪਟਿਆਲਾ: ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਪਟਿਆਲਾ ਦੇ ਡਾਇਰੈਕਟਰ  ਡਾ. ਪਦਮ ਕੁਮਾਰ ਨਾਇਰ ਨੇ ਸੰਸਥਾਨ ਦੀ ਲਾਇਬ੍ਰੇਰੀ ’ਚ 7 ਅਕਤੂਬਰ 2023 ਨੂੰ ਉਪ ਲੈਫਟੀਨੈਂਟ ਗੁਰ ਇਕਬਾਲ ਸਿੰਘ ਸੰਧੂ ਦੀ ਯਾਦ ’ਚ ਇਕ ਯਾਦਗਾਰ ਦਾ ਉਦਘਾਟਨ ਕੀਤਾ, ਜਿਨ੍ਹਾਂ ਨੇ 1971 ਦੀ ਭਾਰਤ-ਪਾਕਿ ਜੰਗ ਦੌਰਾਨ ਦੇਸ਼ ਲਈ ਅਪਣੀ ਜਾਨ ਕੁਰਬਾਨ ਕਰ ਦਿਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਸਰਧਾਂਜਲੀ ਭੇਟ ਕੀਤੀ।

ਸਮਾਗਮ ਵਿਚ ਉਪ ਲੈਫਟੀਨੈਂਟ ਸੰਧੂ ਦੇ ਸੌ ਤੋਂ ਵੱਧ ਪਾਸ ਆਊਟ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਸਮੇਤ ਬੈਚ ਦੇ ਸਾਥੀ ਵੀ ਪਹੁੰਚੇ ਸਨ। ਵੈਟਰਨ ਮੇਜਰ ਦੀ ਅਗਵਾਈ ਵਿਚ ਥਾਪਰ ਇੰਸਟੀਚਿਊਟ ਤੋਂ ਪਾਸ ਆਊਟ ਹੋਏ ਫੌਜੀ ਅਧਿਕਾਰੀਆਂ ਸਮੇਤ ਜਨਰਲ ਗੁਰਦੀਪ ਸਿੰਘ ਅਤੇ ਰੀਅਰ ਐਡਮਿਰਲ ਅਨਿਲ ਹਾਂਡਾ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ।  

ਇਕਬਾਲ ਸਿੰਘ ਸੰਧੂ ਦੇ ਛੋਟੇ ਭਰਾ ਗੁਰਸ਼ਰਨ ਸਿੰਘ ਸੰਧੂ ਸ਼ਰਧਾਂਜਲੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਪ ਲੈਫਟੀਨੈਂਟ ਗੁਰ ਇਕਬਾਲ ਸਿੰਘ ਸੰਧੂ ਮਕੈਨੀਕਲ ਦੀ ਡਿਗਰੀ ਲੈ ਕੇ ਪਾਸ ਆਊਟ ਹੋਏ। ਥਾਪਰ ਇੰਸਟੀਚਿਊਟ ਤੋਂ ਇੰਜਨੀਅਰਿੰਗ ਕਰਨ ਤੋਂ ਬਾਅਦ ਉਹ 1970 ਵਿਚ ਭਾਰਤੀ ਜਲ ਸੈਨਾ ਵਿਚ ਭਰਤੀ ਹੋ ਗਏ। ਉਹ 1971 ਦੀ ਜੰਗ ਦੌਰਾਨ ਆਈ.ਐਨ.ਐਸ. ਖੁਖਰੀ ’ਤੇ ਤਾਇਨਾਤ ਸਨ ਤੇ ਜਹਾਜ਼ ’ਤੇ ਸਭ ਤੋਂ ਜੂਨੀਅਰ ਅਫਸਰ ਸਨ।

 

ਆਈ.ਐਨ.ਐਸ. ਖੁਖਰੀ ਪਛਮੀ ਫਲੀਟ ਦਾ ਇਕ ਪਾਇਨੀਅਰ ਜੰਗੀ ਬੇੜਾ ਸੀ ਜਿਸ ਨੇ ਪਛਮੀ ਜਲ ਸੈਨਾ ਮੋਰਚੇ ’ਤੇ ਮੁਹਿੰਮ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ। 9 ਦਸੰਬਰ 1971 ਨੂੰ ਪਾਣੀ ਦੇ ਹੇਠਾਂ ਪਣਡੁੱਬੀ ਵਿਰੋਧੀ ਗਸ਼ਤ ਕਰਦੇ ਹੋਏ ਟਾਰਪੀਡੋ ਕਾਰਨ ਹੋਏ ਧਮਾਕੇ ਕਾਰਨ ਜਹਾਜ਼ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਿਸ ਕਾਰਨ ਜਹਾਜ਼ ਡੁੱਬ ਗਿਆ।

ਦੂਸਰਾ ਟਾਰਪੀਡੋ ਵੱਜਣ ਕਾਰਨ ਜਹਾਜ਼ ਨੂੰ ਗੰਭੀਰ ਨੁਕਸਾਨ ਪਹੁੰਚਿਆ ਤੇ ਉਹ ਡੁੱਬਣ ਲੱਗਾ। ਸਬ ਲੈਫਟੀਨੈਂਟ ਗੁਰ ਇਕਬਾਲ ਸਿੰਘ ਸੰਧੂ ਨੇ ਕੁਦਰਤੀ ਰੁਕਾਵਟਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਯਾਦਗਾਰੀ ਸਮਾਗਮ ਦੀ ਸ਼ੁਰੂਆਤ ਵੈਟਰਨ ਡੀ.ਪੀ., ਸੱਭਰਵਾਲ ਵਿੰਗ ਕਮਾਂਡਰ, ਡਾ. ਪਦਮਕੁਮਾਰ ਨਾਇਰ-ਡਾਇਰੈਕਟਰ, ਡਾ. ਅਜੇ ਬਾਤਿਸ਼,  ਮਾਨਸੀ ਭਾਰਗਵ ਅਤੇ ਲੈਫਟੀਨੈਂਟ ਕਰਨਲ ਅਜੈਦੀਪ ਸਿੰਘ  ਨੇ ਕੀਤੀ।