Panchayat Elections : ਸਰਪੰਚੀ ਦੇ 20147 ਉਮੀਦਵਾਰਾਂ ਤੇ 31381 ਪੰਚ ਉਮੀਦਵਾਰਾਂ ਨੇ ਵਾਪਸ ਲਈਆਂ ਨਾਮਜ਼ਦਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਪੰਚਾਂ ਲਈ ਕੁੱਲ 3798 ਨਿਰਵਿਰੋਧ ਉਮੀਦਵਾਰ ਅਤੇ ਪੰਚਾਂ ਲਈ ਕੁੱਲ 48861 ਨਿਰਵਿਰੋਧ ਉਮੀਦਵਾਰ ਹਨ

Panchayat Elections

Panchayat Elections : ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ 07 ਅਕਤੂਬਰ 2024 ਤੱਕ ਸਰਪੰਚੀ ਦੇ ਉਮੀਦਵਾਰਾਂ ਵੱਲੋਂ ਕੁੱਲ 20,147 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ ਅਤੇ ਪੰਚ ਉਮੀਦਵਾਰਾਂ ਵੱਲੋਂ ਕੁੱਲ 31381 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਸਰਪੰਚਾਂ ਲਈ ਵਾਪਸੀ ਤੋਂ ਬਾਅਦ ਕੁੱਲ ਨਾਮਜ਼ਦਗੀਆਂ 25588 ਹਨ ਅਤੇ ਪੰਚਾਂ ਲਈ ਵਾਪਸੀ ਤੋਂ ਬਾਅਦ ਕੁੱਲ ਨਾਮਜ਼ਦਗੀਆਂ 80598 ਹਨ।

ਇਸ ਤੋਂ ਇਲਾਵਾ ਸਰਪੰਚਾਂ ਲਈ ਕੁੱਲ 3798 ਨਿਰਵਿਰੋਧ ਉਮੀਦਵਾਰ ਹਨ ਅਤੇ ਪੰਚਾਂ ਲਈ ਕੁੱਲ 48861 ਨਿਰਵਿਰੋਧ ਉਮੀਦਵਾਰ ਹਨ।