Jandiala Guru ਦੇ ਕਰੀਬ 94 ਫ਼ੀ ਸਦੀ ਲੋਕਾਂ ਦੇ ਬਿਜਲੀ ਦੇ ਬਿੱਲ ਆ ਰਹੇ ਹਨ ਜ਼ੀਰੋ : Harbhajan ETO

ਏਜੰਸੀ

ਖ਼ਬਰਾਂ, ਪੰਜਾਬ

34.24 ਲੱਖ ਰੁਪਏ ਦੀ ਲਾਗਤ ਨਾਲ ਬਣੇ 11 ਕੇਵੀ ਫੀਡਰ ਦਾ ਕੀਤਾ ਉਦਘਾਟਨ

Harbhajan Singh ETO Inaugurated 11 KV Feeder in Jandiala Guru

Harbhajan Singh ETO Inaugurated 11 KV Feeder in Jandiala Guru  ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਨਿਰਵਿਘਨ ਬਿਜਲੀ ਮੁਹਈਆ ਕਰਵਾਉਣ ਲਈ ਵਚਨਬਧ ਹੈ ਅਤੇ ਇਸੇ ਹੀ ਲੜੀ ਦੇ ਤਹਿਤ ਅੱਜ ਸੂਬੇ ਭਰ ਵਿਚ ਨਵੇਂ ਫੀਡਰਾਂ ਦੇ ਉਦਘਾਟਨ ਕੀਤੇ ਜਾਹੇ ਹਨ ਤਾਂ ਜੋ ਲੋਕਾਂ ਨੂੰ ਬਿਜਲੀ ਦੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ ਵਸਨੀਕਾਂ ਨੂੰ ਬਿਹਤਰ ਬਿਜਲੀ ਦੀ ਸਪਲਾਈ ਦੇਣ ਹਿੱਤ ਨਵੇਂ ਫੀਡਰ ਦਾ ਉਦਘਾਟਨ ਕਰਨ ਉਪਰੰਤ ਕੀਤਾ। 

ਹਰਭਜਨ ਸਿੰਘ ਈ.ਟੀ.ਓ. ਨੇ ਦਸਿਆ ਕਿ ਇਸ ਨਵੇਂ ਬਣੇ 11 ਕੇ.ਵੀ ਫੀਡਰ ਦਾ ਨਾਂ ਸ਼ਹੀਦ ਉਧਮ ਸਿੰਘ ਫੀਡਰ  (ਕੈਟਾਗਰੀ-1) ਰੱਖਿਆ ਗਿਆ ਹੈ ਅਤੇ ਇਹ ਫੀਡਰ ਇਹ ਜੰਡਿਆਲਾ ਗੁਰੂ ਹਲਕੇ ਅਧੀਨ ਸ਼ਹਿਰ ਜੰਡਿਆਲਾ ਗੁਰੂ ਨੂੰ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਉਸਾਰਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦਸਿਆ ਕਿ ਪਹਿਲਾ ਜੰਡਿਆਲਾ ਗੁਰੂ ਸ਼ਹਿਰ ਵਿਖੇ ਸਿਟੀ-1, ਸਿਟੀ-2, ਸਿਟੀ-3 ਅਤੇ ਐਮ.ਈ ਐਸ ਫੀਡਰਾਂ ਰਾਹੀਂ ਬਿਜਲੀ ਸਪਲਾਈ ਦਿਤੀ ਜਾਂਦੀ ਹੈ ਅਤੇ ਇਨ੍ਹਾਂ ਵਿਚੋਂ 11 ਕੇ.ਵੀ ਫੀਡਰ ਸਿਟੀ-1 ਉਪਰ 5.56 ਐਮ.ਵੀ.ਏ. ਲੋਡ ਅਤੇ ਸਿਟੀ-2 ਉਪਰ 7.02 ਐਮ.ਵੀ.ਏ. ਲੋਡ (ਕੁੱਲ ਲੋਡ 12.58 ਐਮ.ਵੀ.ਏ) ਚੱਲਣ ਕਾਰਨ ਉਵਰਲੋਡ ਹੋ ਰਿਹਾ ਸੀ। ਜਿਸ ਕਾਰਨ ਹੁਣ ਨਵੇ 11 ਕੇ.ਵੀ. ਫੀਡਰ ਸ਼ਹੀਦ ਊਧਮ ਸਿੰਘ (ਕੈਟਾਗਰੀ-1) ਉਪਰ 3.08 ਐਮ ਵੀ ਏ ਲੋਡ ਪਾਉਣ ਨਾਲ ਇਹ ਦੋਨੋਂ ਫੀਡਰ ਅੰਡਰਲੋਡ ਹੋਣ ਜਾਣਗੇ ਅਤੇ ਇਸ ਨਵੇਂ ਉਸਾਰੇ ਗਏ ਫੀਡਰ ਨਾਲ ਜੰਡਿਆਲਾ ਗੁਰੂ ਸ਼ਹਿਰ ਵਾਸੀਆ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਇਸ ਲਈ ਬਿਜਲੀ ਵਿਭਾਗ ਦਾ 32.24 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਇਹ ਨਵਾਂ ਫੀਡਰ 132 ਕੇ.ਵੀ ਸ/ਸ ਜੰਡਿਆਲਾ ਗੁਰੂ ਤੋਂ ਉਸਾਰਿਆ ਗਿਆ ਹੈ। ਇਸ ਫੀਡਰ ਨੂੰ ਉਸਾਰਨ ਲਈ 11 KV 3/C XLPE Cable 15 ਪਾਈ ਗਈ ਹੈ ਤਾਂ ਜੋ ਮੀਂਹ ਹਨੇਰੀ ਦੌਰਾਨ ਖ਼ਰਾਬ ਮੌਸਮ ਵਿਚ ਵੀ ਬਿਜਲੀ ਸਪਲਾਈ ਪ੍ਰਭਾਵਤ ਨਾ ਹੋਵੇ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਬਿਜਲੀ ਸਪਲਾਈ ਦਿਤੀ ਜਾਵੇ।

ਈ.ਟੀ.ਓ. ਨੇ ਦਸਿਆ ਕਿ ਜੰਡਿਆਲਾ ਸ਼ਹਿਰ ਵਿਚ ਕਰੀਬ 94 ਫ਼ੀ ਸਦੀ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਬਿਜਲੀ ਵਿਭਾਗ ਵਲੋਂ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਦੇ ਨਾਲ ਨਾਲ ਅਸੀਂ ਕਿਸਾਨਾਂ ਨੂੰ ਵੀ ਲਗਾਤਾਰ ਬਿਜਲੀ ਸਪਲਾਈ ਮੁਹਈਆ ਕਰਵਾ ਰਹੇ ਹਾਂ। ਇਸ ਮੌਕੇ ਸਰਬਜੀਤ ਸਿੰਘ ਡਿੰਪੀ, ਸਨੈਨਾ ਰੰਧਾਵਾ ਤੋਂ ਇਲਾਵਾ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। 

(For more news apart from Harbhajan Singh ETO Inaugurated 11 KV Feeder in Jandiala Guru stay tuned to Rozana Spokesman.)