ਸੁਪਰੀਮ ਕੋਰਟ ਦੀ ਮਨਾਹੀ ਦੇ ਬਾਵਜੂਦ ਵੀ ਅੰਨ੍ਹੇਵਾਹ ਚਲਾਏ ਪਟਾਕੇ, ਭੁਗਤਣਾ ਪਿਆ ਨਤੀਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ, ਇਸ ਵਾਰ ਮਾਣਯੋਗ ਸੁਪਰੀਮ ਕੋਰਟ ਨੇ ਵੀ ਆਦੇਸ਼ ਜਾਰੀ ਕੀਤੇ ਸੀ ਕਿ ਦਿਵਾਲੀ ਵਾਲੇ ਦਿਨ...

Doctor

ਅੰਮ੍ਰਿਤਸਰ (ਪੀਟੀਆਈ) : ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ, ਇਸ ਵਾਰ ਮਾਣਯੋਗ ਸੁਪਰੀਮ ਕੋਰਟ ਨੇ ਵੀ ਆਦੇਸ਼ ਜਾਰੀ ਕੀਤੇ ਸੀ ਕਿ ਦਿਵਾਲੀ ਵਾਲੇ ਦਿਨ ਪਟਾਕੇ ਕੇਵਲ ਸ਼ਾਮ 8 ਵਜੇ ਤੋਂ ਲੈ ਕੇ ਰਾਤ 10 ਵਜੇ ਤਕ ਹੀ ਚਲਾਏ ਜਾ ਸਕਣਗੇ। ਇਸ ਦੇ ਬਾਵਜੂਦ ਲੋਕਾਂ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਕਾਫ਼ੀ ਅਣਦੇਖੀ ਕੀਤੀ, ਪਰ ਉਸਦੇ ਉਲਟ ਲੋਕਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ। ਦੇਰ ਰਾਤ ਤਕ ਪਟਾਕੇ ਅਤੇ 8 ਵਜੇ ਤੋਂ ਪਹਿਲਾਂ ਹੀ ਪਟਾਕੇ ਸ਼ੁਰੂ ਹੋ ਗਏ ਸੀ। ਉਥੇ ਪਟਾਕਿਆਂ ਦੇ ਕਾਰਨ ਕਈਂ ਲੋਕਾਂ ਦੇ ਜੀਵਨ ਵਿਚ ਹਨੇਰਾ ਛਾ ਗਿਆ।

ਵੱਖ-ਵੱਖ ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਈਂ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਕਚਹਿਰੀ ਰੋਡ ‘ਚ ਸਥਿਤ ਡਾ. ਛਕੀਨ ਸਿੰਘ ਆਈ ਹਸਪਤਾਲ ‘ਚ 3 ਮਰੀਜਾਂ ਨੂੰ ਭਰਤੀ ਕੀਤਾ ਗਿਆ ਹੈ। ਜਿਨ੍ਹਾਂ ਤੋਂ ਦੋ ਦੀ ਅੱਖਾਂ ਦੀ ਰੋਸ਼ਨੀ ਜਾਣ ਦੀ ਸੰਭਾਵਨਾ ਹੈ। ਡਾ. ਸ਼ਕੀਲ ਸਿੰਘ ਨੇ ਦੱਸਿਆ ਕਿ 33 ਸਾਲਾ ਦੇ ਗੁਰਜੀਤ ਸਿੰਘ ਨੂੰ ਦੀਵਾਲੀ ਦੀ ਰਾਤ ਜਖ਼ਮੀ ਹਾਲਤ ਵਿਚ ਉਹਨਾਂ ਦੇ ਹਸਪਤਾਲ ਵਿਚ ਲਿਆਂਦਾ ਗਿਆ ਸੀ। ਉਹਨਾਂ ਦੇ ਹਸਪਤਾਲ ਦਾ ਮੇਨ ਗੇਟ ਬੰਦ ਸੀ। ਉਥੇ ਖੜ੍ਹੇ ਚੌਂਕੀਦਾਰ ਤੋਂ ਇਨ੍ਹਾਂ ਲੋਕਾਂ ਨੇ ਆਉਂਦੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ।

ਸ਼ੋਰ-ਸ਼ਰਾਬਾ ਸੁਣ ਕੇ ਉਹ ਵੀ ਬਾਹਰ ਆ ਗਏ। ਉਦੋਂ ਉਨ੍ਹਾਂ ਨੇ ਦੇਖਿਆ ਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੈ। ਡਾ. ਸ਼ਕੀਨ ਨੇ ਕਿਹਾ ਕਿ ਮਰੀਜ ਦੀ ਅੱਖ ਦੀ ਰੋਸ਼ਨੀ ਦੀ ਚਿੰਤਾ ਸੀ. ਇਸ ਲਈ ਉਨ੍ਹਾਂ ਨੇ ਇਸ ਨੂੰ ਦਾਖਲ ਕਰ ਕੇ ਸਾਫ਼ ਕਿਹਾ ਕਿ ਜੇਕਰ ਤੁਸੀਂ ਇਲਾਜ ਕਰਵਾਣਾ ਚਾਹੁੰਦੇ ਹੋ ਤਾਂ ਸ਼ਾਂਤ ਰਹੋ। ਨਹੀਂ ਤਾਂ ਇਸ ਦਾ ਇਲਾਜ ਨਹੀਂ ਕਰਾਂਗੇ। ਉਨ੍ਹਾਂ ਨੇ ਤੁਰੰਤ ਮੰਰੀਜ ਨੂੰ ਦਾਖਲ ਕੀਤਾ ਅਤੇ ਉਸ ਦੀ ਅੱਖ ਵਿਚ ਹਵਾਈ ਦਾ ਟੁਕੜਾ ਚਲਾ ਗਿਆ ਸੀ ਜਿਹੜਾ ਕਿ ਉਨ੍ਹਾਂ ਨੇ ਕੱਢ ਦਿਤਾ। ਪਰ ਮਰੀਜ ਦੀ ਅੱਖ ਦੀ ਰੋਸ਼ਨੀ ਆਵੇਗੀ ਜਾਂ ਨਹੀਂ? ਇਹ ਹਲੇ ਨਹੀਂ ਕਿਹਾ ਜਾ ਸਕਦਾ।

ਇਸ ਤਰ੍ਹਾਂ ਉਨ੍ਹਾਂ ਦੇ ਹਸਪਤਾਲ ਵਿਚ ਇਕ 7 ਸਾਲਾ ਬੱਚੇ ਸੁਖਰਾਜ ਸਿੰਘ ਨੂੰ ਭਰਤੀ ਕੀਤਾ ਗਿਆ। ਜਿਸ ਦੀ ਖੱਬੀ ਅੱਖ ਵਿਚ ਪਟਾਕਾ ਲੱਗਿਆ ਸੀ। ਉਸ ਦੇ ਪਿਤਾ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਯੂ.ਕੇ.ਜੀ ਵਿਚ ਪੜ੍ਹਦਾ ਹੈ। ਉਸ ਨੇ ਮਨ੍ਹਾ ਕੀਤਾ ਸੀ ਕਿ ਉਹ ਪਟਾਕੇ ਨਾ ਚਲਾਵੇ ਪਰ ਉਹ ਨਹੀਂ ਮੰਨਿਆ। ਹੁਣ ਉਸਨੇ ਪਟਾਕਿਆਂ ਨੂੰ ਅੱਗ ਲਗਾਈ ਸੀ ਕਿ ਇਕਦਮ ਫਟ ਗਿਆ ਅਤੇ ਉਸ ਦੀ ਅੱਖ ਵਿਚ ਵੱਜਿਆ।