ਬੀਬੀਆਂ ਨੂੰ ਕੀਰਤਨ ਕਰਨ ਦੇਣ ਬਾਰੇ ਅਸੈਂਬਲੀ ਦੇ ਮਤੇ ਤੋਂ ਸੰਤ ਸਮਾਜ ਔਖਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਹੜੀ ਪ੍ਰੰਪਰਾਵਾਂ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਚਲੀਆਂ ਆ ਰਹੀਆਂ ਹਨ ਉਨ੍ਹਾਂ ਬਾਬਤ ਕੀਤੀ ਗਈ ਛੇੜਛਾੜ ਨੂੰ ਸਿੱਖ ਸੰਪਰਦਾਵਾਂ ਸੰਤ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗ

baba hari singh randhawa

ਚੰਡੀਗੜ੍ਹ  : ਜਿਹੜੀ ਪ੍ਰੰਪਰਾਵਾਂ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਚਲੀਆਂ ਆ ਰਹੀਆਂ ਹਨ ਉਨ੍ਹਾਂ ਬਾਬਤ ਕੀਤੀ ਗਈ ਛੇੜਛਾੜ ਨੂੰ ਸਿੱਖ ਸੰਪਰਦਾਵਾਂ ਸੰਤ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਹ ਪ੍ਰਗਟਾਵਾ ਸੰਤ ਸਮਾਜ ਵਲੋਂ ਜਾਰੀ ਇਕ ਬਿਆਨ ਰਾਹੀਂ ਕਰਦਿਆਂ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਸੰਤ ਸੇਵਾ ਸਿੰਘ ਰਾਮਪੁਰ ਖੇਜ ਵਲੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਵਲੋਂ ਬੀਬੀਆਂ ਸਬੰਧੀ ਪਾਏ ਮਤੇ ਦੀ ਅਲੋਚਨਾ ਕਰਦਿਆਂ ਕਾਂਗਰਸ ਪਾਰਟੀ ਨੂੰ ਖ਼ਾਸ ਤੋਰ 'ਤੇ ਵਰਜਿਦਿਆਂ ਕਿਹਾ ਸਿੱਖ ਪੰਥ ਦੇ ਅੰਦਰੂਨੀ ਪਰੰਪਰਾਵਾਂ ਮਾਮਲਿਆਂ ਵਿਚ ਦਖ਼ਲ ਅੰਦਾਜ਼ੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸੰਤ ਸਮਾਜ ਨੇ ਕਿਹਾ ਕਿ ਕੋਈ ਰਾਜਨੀਤਕ ਸਮਾਜਿਕ ਇਥੇ ਤਕ ਧਾਰਮਿਕ ਸੰਸਥਾ ਵੀ ਗੁਰੂ ਪ੍ਰਣਾਲੀ ਵਲੋਂ ਚਲੀ ਆ ਰਹੀ ਮਹਾਨ ਸਿਧਾਂਤਕ ਪ੍ਰਣਾਲੀ ਤੋਂ  ਕਿੰਤੂ ਜਾਂ ਉਸ ਬਾਰੇ ਸਲਾਹ ਜਾਂ ਬਦਲਣ ਬਾਰੇ ਉਂਗਲ ਨਹੀਂ ਚੁੱਕ ਸਕਦੀ ਸੰਤ ਸਮਾਜ ਦੇ ਸਦਨ ਵਿਚ ਬੈਠੇ ਅਮ੍ਰਿਤਧਾਰੀ ਸਿੱਖ ਐਮ.ਐਲ.ਏ 'ਤੇ ਵੀ ਕਿੰਤੂ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਉਸੇ ਸਮੇਂ ਅਪਣੀ ਜਿੰਮੇਵਾਰੀ ਸਮਝਦਿਆਂ ਇਸ ਮਤੇ ਦਾ ਵਿਰੁਧ ਕਰਨਾ ਚਾਹੀਦਾ ਸੇ ਅਤੇ ਇਸ ਦੀ ਗੁਰੂ ਪ੍ਰਣਾਲੀ ਦਾ ਵਿਰੋਧ ਕਰਨਾ ਚਾਹੀਦਾ ਸੀ।

ਸੰਤ ਸਮਾਜ ਨੇ ਸਰਕਾਰ ਨੂੰ ਕਿਹਾ ਕਿ ਇਕ ਪਾਸੇ 550 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਅਜੇ ਤਕ ਬਰਗਾੜੀ ਕਾਂਡ ਦੇ ਦੋਸ਼ੀ ਸਾਹਮਣੇ ਨਹੀਂ ਲਿਆਂਦੇ ਗਏ। ਗੋਲੀਆਂ ਚਲਾਉਣ ਵਾਲੇ ਪੁਲਿਸ ਅਫ਼ਸਰ ਜਿਨ੍ਹਾਂ 'ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਜਿਸ ਨਾਲ ਸਿੱਖ ਸੰਗਤ ਦੇ ਮਨਾਂ ਨੂੰ ਸ਼ਾਤੀ ਮਿਲੇ। ਪ੍ਰੰਤੂ ਇਹ ਨਵਾਂ ਵਿਵਾਦਤ ਮਤਾ ਪੇਸ਼ ਕਰ ਕੇ ਸਿੱਖ ਸਿਧਾਂਤਾਂ ਦੀ ਮਾਣ ਮਰੀਆਦਾ ਨੂੰ ਢਾਹ ਲਗਾਈ ਹੈ। ਜਿਸਦੀ ਤੁਰੰਤ ਕਾਂਗਰਸ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਪਾਏ ਇਸ ਮਤੇ ਸੰਤ ਸਮਾਜ ਅਤੇ ਸਿੱਖ ਸੰਪਰਦਾਵਾਂ, ਟਕਸਾਲੀ ਧਾਰਮਿਕ ਜਥੇਬੰਦੀਆਂ ਵਿਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ।