ਨਵਜੋਤ ਸਿੱਧੂ ਨੇ ਦੋਸਤੀ ਤੇ ਪਿਆਰ ਦਾ ਸੁਨੇਹਾ ਦੇ ਲੁੱਟ ਲਿਆ ਮੇਲਾ  

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਭਨਾ ਦੇ ਦਿਲ ਜਿੱਤ ਲਏ।

Navjot sidhu thanks pakistan for kartarpur corridor

ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਨਵਜੋਤ ਸਿੰਘ ਸਿੱਧੂ ਸਿੱਖ ਸ਼ਰਧਾਲੂਆਂ ਤੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦਿਆਂ ਸ਼ੇਰੋ ਸ਼ਾਇਰੀ ਨਾਲ ਅਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਭਨਾ ਦੇ ਦਿਲ ਜਿੱਤ ਲਏ।

ਸਿੱਧੂ ਨੇ ਇਮਰਾਨ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਇਮਰਾਨ ਖਾਨ ਨੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਨੂੰ ਰਾਜਨੀਤੀ ਤੇ ਅੱਤਵਾਦ ਨਾਲ ਨਾ ਜੋੜੋ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਲੋਕਾਂ ਦੇ ਦਿਲਾਂ ਨੂੰ ਜੋੜੇਗਾ। ਗੱਲਬਾਤ ਵਧੇਗੀ ਤਾਂ ਭੁਲੇਖੇ ਦੂਰ ਹੋਣਗੇ। ਇਸ ਲਈ ਦੋਵਾਂ ਸਰਕਾਰਾਂ ਨੂੰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਇਸ ਕਰਮ ਨੂੰ ਇਤਿਹਾਸ 'ਚ ਲਿਖਿਆ ਜਾਵੇਗਾ। ਇਹ ਲਾਂਘਾ ਅਗਲੇ ਨਵੰਬਰ 'ਚ ਖੋਲ੍ਹਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।