ਕਣਕ ਦੀ ਬਿਜਾਈ ਤੋਂ ਪਹਿਲਾ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਝੋਨੇ ਦੀ ਵਾਢੀ ਦਾ ਕੰਮ ਪੂਰਨ ਤੌਰ ਤੇ ਮੁਕੰਮਲ ਕਰ ਦਿੱਤਾ ਹੈ ਤੇ ਹੁਣ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿਚ ਵੇਚਣ ਦੇ ਲਈ ਸੁੱਟਿਆ ਗਿਆ ਹੈ....

Farmers

ਚੰਡੀਗੜ੍ਹ : ਕਿਸਾਨਾਂ ਨੇ ਝੋਨੇ ਦੀ ਵਾਢੀ ਦਾ ਕੰਮ ਪੂਰਨ ਤੌਰ ਤੇ ਮੁਕੰਮਲ ਕਰ ਦਿੱਤਾ ਹੈ ਤੇ ਹੁਣ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿਚ ਵੇਚਣ ਦੇ ਲਈ ਸੁੱਟਿਆ ਗਿਆ ਹੈ ਤੇ ਛੇਤੀ ਹੀ ਕਿਸਾਨਾਂ ਦੇ ਝੋਨੇ ਵਿਕਣ ਦਾ ਕੰਮ ਵੀ ਪੂਰਾ ਹੋ ਜਾਵੇਗਾ। 

ਬਹੁਤ ਸਾਰੇ ਕਿਸਾਨ ਕਣਕ ਦੀ ਬਿਜਾਈ ਦੀਆਂ ਤਿਆਰੀਆਂ ਕਰ ਰਹੇ ਹਨ ਤਾਂ ਜੋ ਸਮੇਂ ਸਿਰ ਕੰਮ ਨਬੇੜਿਆ ਜਾ ਸਕੇ। ਕਿਸਾਨ ਵੀਰਾਂ ਲਈ ਅੱਜ ਅਸੀਂ ਬਹੁਤ ਹੀ ਖੁਸ਼ੀ ਦੀ ਖ਼ਬਰ ਲੈ ਕੇ ਆਏ ਹਾਂ। 

ਜੀ ਹਾਂ ਪਿੱਛਲੇ ਸਾਲ ਦੀ ਤਰਾਂ ਐਤਕੀਂ ਵੀ ਕਿਸਾਨਾਂ ਨੂੰ ਕਣਕ ਦੇ ਬੀਜਾਂ ਤੇ 50% ਸਬਸਿਡੀ ਮਿਲੇਗੀ ਜਿਸ ਨਾਲ ਕਿਸਾਨਾਂ ਦੀ ਜੇਬ੍ਹ ਤੇ ਘੱਟ ਬੋਝ ਪਵੇਗਾ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਇਹ ਯੋਜਨਾਂ ਬਣਾਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।