ਨੋਟਬੰਦੀ ਦੀ ਚੌਥੀ ਵਰ੍ਹੇਗੰਢ: ਨੋਟਬੰਦੀ ਨਾਲ ਕਾਲੇ ਧਨ ਨੂੰ ਘਟਾਉਣ 'ਚ ਮਿਲੀ ਮਦਦ: ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਨੋਟਬੰਦੀ ਦੀ ਚੌਥੀ ਵਰ੍ਹੇਗੰਢ: ਨੋਟਬੰਦੀ ਨਾਲ ਕਾਲੇ ਧਨ ਨੂੰ ਘਟਾਉਣ 'ਚ ਮਿਲੀ ਮਦਦ: ਮੋਦੀ

image

ਨਵੀਂ ਦਿੱਲੀ, 8 ਨਵੰਬਰ: ਨੋਟਬੰਦੀ ਦੀ ਚੌਥੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਕਾਲੇ ਧਨ ਨੂੰ ਘਟਾਉਣ ਵਿਚ ਮਦਦ ਮਿਲੀ ਹੈ। ਪ੍ਰਦਰਸ਼ਨ ਨਾਲ ਟੈਕਸ ਦੇ ਮੋਰਚੇ 'ਤੇ ਚੰਗੀ ਪਾਲਣਾ ਹੋਈ ਅਤੇ ਪਾਰਦਰਸ਼ਤਾ ਵੀ ਵਧੀ। ਉਥੇ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਨੋਟਬੰਦੀ ਦੀ ਆਲੋਚਨਾ ਕਰਦਿਆਂ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਸ ਕਦਮ ਨੇ ਭਾਰਤੀ ਆਰਥਿਕਤਾ ਨੂੰ ਬਰਬਾਦ ਕਰ ਦਿਤਾ।
ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਨੋਟਬੰਦੀ ਨੇ ਕਾਲੇ ਧਨ ਨੂੰ ਠੱਲ੍ਹ ਪਾਈ ਹੈ ਅਤੇ ਟੈਕਸ ਵਸੂਲੀ ਦੇ ਮੋਰਚੇ 'ਤੇ ਪਾਲਣਾ ਕੀਤੀ ਹੈ। ਸਿਰਫ਼ ਇਹ ਹੀ ਨਹੀਂ, ਇਸ ਨਾਲ ਪਾਰਦਰਸ਼ਤਾ ਵੀ ਵਧੀ। ਪੀਐਮ ਮੋਦੀ ਨੇ ਡੀ ਮੋਲਿਸ਼ਿੰਗ ਕੁਰੱਪਸ਼ਨ ਹੈਸ਼ਟੈਗ ਦੀ ਵਰਤੋਂ ਕਰਦਿਆਂ ਕਿਹਾ ਕਿ ਨੋਟਬੰਦੀ ਦੇ ਨਤੀਜੇ ਰਾਸ਼ਟਰੀ ਤਰੱਕੀ ਲਈ ਬਹੁਤ ਫਾਇਦੇਮੰਦ ਰਹੇ ਹਨ। ਇਸ ਟਵੀਟ ਦੇ ਨਾਲ, ਪ੍ਰਧਾਨ ਮੰਤਰੀ ਨੇ ਗ੍ਰਾਫਿਕਸ ਦੀ ਵਰਤੋਂ ਵੀ ਕੀਤੀ। ਇਹ ਦੱਸਦਾ ਹੈ ਕਿ ਕਿਵੇਂ ਨੋਟਬੰਦੀ ਨੇ ਟੈਕਸ ਉਗਰਾਹੀ ਦੇ ਫਰੰਟ 'ਤੇ ਵਧੀਆ ਕੰਮ ਕੀਤਾ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਨੇ ਭਾਰਤੀ ਆਰਥਿਕਤਾ ਨੂੰ ਬਰਬਾਦ ਕਰ ਦਿਤਾ। ਸਾਲ 2016 ਵਿਚ ਨੋਟਬੰਦੀ ਕਰਨਾ ਲੋਕਾਂ ਦੇ ਹਿੱਤ ਵਿਚ ਨਹੀਂ ਸੀ। ਸਰਕਾਰ ਦੇ ਫ਼ੈਸਲੇ ਦਾ ਅਰਥਚਾਰੇ 'ਤੇ ਮਾੜਾ ਅਸਰ ਪਿਆ ਹੈ। ਨੋਟਬੰਦੀ ਦੇ ਵਿਰੋਧ 'ਚ ਕਾਂਗਰਸ ਦੀ ਆਨਲਾਈਨ ਮੁਹਿੰਮ ਤਹਿਤ ਜਾਰੀ ਕੀਤੇ ਇਕ ਵੀਡੀਉ ਵਿਚ ਰਾਹੁਲ ਨੇ ਸਵਾਲ ਕੀਤਾ ਕਿ ਬੰਗਲਾਦੇਸ਼ ਦੀ ਆਰਥਿਕਤਾ ਆਖ਼ਰਕਾਰ ਭਾਰਤ ਦੀ ਆਰਥਿਕਤਾ ਤੋਂ ਅੱਗੇ ਕਿਵੇਂ ਵੱਧ ਗਈ ਜਦੋਂ ਇਹ ਇਕ ਸਮੇਂ ਦੁਨੀਆਂ ਦੀ ਚੋਟੀ ਦੀਆਂ ਅਰਥਵਿਵਸਥਾਵਾਂ ਵਿਚੋਂ ਇਕ ਸੀ। (ਏਜੰਸੀ)