ਐਨ.ਸੀ.ਬੀ. ਨੇ ਨਸ਼ੇ ਦੇ ਮਾਮਲੇ 'ਚ ਬਾਲੀਵੁਡ ਦੇ ਕਈ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਦੇ ਘਰ ਕੀਤੀ ਛਾਪੇਮਾ

ਏਜੰਸੀ

ਖ਼ਬਰਾਂ, ਪੰਜਾਬ

ਐਨ.ਸੀ.ਬੀ. ਨੇ ਨਸ਼ੇ ਦੇ ਮਾਮਲੇ 'ਚ ਬਾਲੀਵੁਡ ਦੇ ਕਈ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਦੇ ਘਰ ਕੀਤੀ ਛਾਪੇਮਾਰੀ

image

ਮੁੰਬਈ, 8 ਨਵੰਬਰ : ਬਾਲੀਵੁਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਵਿਚ ਸਾਹਮਣੇ ਆਏ ਨਸ਼ਿਆਂ ਦੇ ਦ੍ਰਿਸ਼ਟੀਕੋਣ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਛਾਪੇਮਾਰੀ ਜਾਰੀ ਹੈ। ਜਾਂਚ ਏਜੰਸੀ ਨੇ ਮੁੰਬਈ ਵਿਚ ਵੱਡੀ ਕਾਰਵਾਈ ਕਰਦਿਆਂ ਬਾਲੀਵੁਡ ਦੇ ਕੁਝ ਵੱਡੇ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰਾਂ 'ਤੇ ਛਾਪਾ ਮਾਰਿਆ ਹੈ। ਹਾਲਾਂਕਿ, ਐਨਸੀਬੀ ਵਲੋਂ ਅਜੇ ਤਕ ਕੋਈ ਨਾਮ ਸਾਹਮਣੇ ਨਹੀਂ ਆਇਆ ਹੈ।
ਛਾਪੇ ਦੌਰਾਨ ਐਨਸੀਬੀ ਨੇ ਕੁਝ ਡਾਇਰੈਕਟਰਾਂ ਅਤੇ ਨਿਰਮਾਤਾਵਾਂ ਦੇ ਘਰੋਂ ਨਸ਼ੀਲੀਆਂ ਦਵਾਈਆਂ ਅਤੇ ਨਕਦੀ ਵੀ ਬਰਾਮਦ ਕੀਤੇ। ਜਾਣਕਾਰੀ ਅਨੁਸਾਰ ਲੋਖੰਡਵਾਲਾ, ਮਲਾਡ, ਅੰਧੇਰੀ ਅਤੇ ਨਵੀਂ ਮੁੰਬਈ ਵਿਚ ਛਾਪੇ ਮਾਰੇ। ਇਸ ਦੇ ਨਾਲ ਹੀ ਐਨਸੀਬੀ ਦੀ ਟੀਮ ਨੇ ਇਸਮਾਈਲ ਸ਼ੇਖ ਨਾਮ ਦੇ ਇਕ ਨਸ਼ੀਲੇ ਪਦਾਰਥ ਤਸਕਰ ਸਣੇ ਚਾਰ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਦਸਿਆ ਜਾਂਦਾ ਹੈ ਕਿ ਟੀਮ ਵਲੋਂ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰ ਨੇ ਬਾਲੀਵੁਡ ਦੇ ਕਈ ਜਾਣੇ-ਪਛਾਣੇ ਲੋਕਾਂ ਨੂੰ ਨਸ਼ਿਆਂ ਦੀ ਸਪਲਾਈ ਕਰਨ ਦਾ ਇਕਬਾਲ ਕੀਤਾ ਹੈ। ਐਨਸੀਬੀ ਨੇ ਅਪਣੇ ਬਿਆਨ ਦੇ ਆਧਾਰ ਉੱਤੇ ਇਹ ਕਾਰਵਾਈ ਕੀਤੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਲਦੀ ਹੀ ਐਨਸੀਬੀ ਦੀ ਟੀਮ ਇਨ੍ਹਾਂ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਨੂੰ ਸੰਮਨ ਭੇਜ ਸਕਦੀ ਹੈ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਐਨਸੀਬੀ ਨੇ ਇਕ ਟੀਵੀ ਅਦਾਕਾਰਾ ਨੂੰ ਨਸ਼ੇ ਦੀ ਖ਼ਰੀਦ ਦੇ ਦੋਸ਼ ਵਿਚ ਰੰਗੇ ਹੱਥੀਂ ਫੜਿਆ ਸੀ।
ਐਨਸੀਬੀ ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ ਟੀਮ ਨੇ ਮੁੰਬਈ ਵਿਚ ਕਥਿਤ ਤੌਰ 'ਤੇ ਨਸ਼ੇ ਖ਼ਰੀਦਣ ਵਾਲੀ ਇਕ ਟੀਵੀ ਅਦਾਕਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਟੀਮ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚੀ ਅਤੇ ਅਭਿਨੇਤਰੀ ਨੂੰ ਗ੍ਰਿਫ਼ਤਾਰ ਕਰ ਲਿਆ।  (ਏਜੰਸੀ)