Navdeep Kaur
ਲੁਧਿਆਣਾ: ਸਮਰਾਲਾ 'ਚ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਐਕਟਿਵਾ ਸਵਾਰ ਦੋ ਕੁੜੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 19 ਸਾਲਾ ਕੁੜੀ ਦੀ ਮੌਕੇ ’ਤੇ ਹੀ ਮੋਤ ਹੋ ਗਈ, ਜਦਕਿ ਦੂਜੀ ਕੁੜੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਮ੍ਰਿਤਕ ਕੁੜੀ ਦੀ ਪਹਿਚਾਣ ਨਵਦੀਪ ਕੌਰ ਵਾਸੀ ਮਾਦਪੁਰ ਵਜੋਂ ਹੋਈ ਹੈ । ਜੋ ਕਿ ਸਾਬਕਾ ਸਰਪੰਚ ਦੀ ਧੀ ਸੀ ਮ੍ਰਿਤਕ ਨਵਦੀਪ ਨੇ ਕੁੱਝ ਦਿਨ ਬਾਅਦ ਕੈਨੇਡਾ ਜਾਣਾ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਮਰਾਲਾ ਦੇ ਲੁਧਿਆਣਾ ਰੋਡ ’ਤੇ ਕਮਲ ਪੈਟਰੋਲ ਪੰਪ ਅੱਗੇ ਵਾਪਰਿਆ ਹੈ।
ਸਮਰਾਲਾ ਤੋਂ ਲੁਧਿਆਣਾ ਜਾ ਰਹੀ ਬੱਸ ਸਾਹਮਣੇ ਤੋਂ ਟੱਕਰ ਮਾਰਦੀ ਹੋਈ ਇਨ੍ਹਾਂ ਸਕੂਟਰੀ ਸਵਾਰ ਕੁੜੀਆਂ ’ਤੇ ਜਾ ਚੜੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਕਰ ਦਿੱਤੀ ਹੈ।