ਅਵਾਰਾ ਪਸ਼ੂ ਟਕਰਾਉਣ ਨਾਲ ਕਾਰ ਸਵਾਰ ਦੀ ਮੌਤ, ਅਗਲੇ ਮਹੀਨੇ ਸੀ ਮ੍ਰਿਤਕ ਦਾ ਵਿਆਹ Nov 9, 2021, 2:26 pm IST ਸਪੋਕਸਮੈਨ ਸਮਾਚਾਰ ਸੇਵਾ ਖ਼ਬਰਾਂ, ਪੰਜਾਬ ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ Accident ਆਨੰਦਪੁਰ ਸਾਹਿਬ: ਸ੍ਰੀ ਆਨੰਦਪੁਰ ਸਾਹਿਬ ਦੇ ਊਨਾ ਮਾਰਗ ਪਿੰਡ ਝਿੰਜੜੀ ਨੇੜੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਵਿੱਚ ਕਾਰ ਸਵਾਰ ਗਗਨ ਵਾਸੀ ਊਨਾ ਮਾਰਗ ਦੀ ਹਾਦਸੇ ਵਿੱਚ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਜਿਹਨਾਂ ਨੂੰ ਸਰਕਾਰੀ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਮਰਨ ਵਾਲੇ ਵਿਅਕਤੀ ਦਾ ਅਗਲੇ ਮਹੀਨੇ ਵਿਆਹ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਊਨਾ ਨਿਵਾਸੀ ਆਪਣੇ ਦੋਸਤ ਨੂੰ ਚੰਡੀਗੜ੍ਹ ਊਨਾ ਮਾਰਗ ਏਅਰਪੋਰਟ ਤੋਂ ਰਾਤ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਵੇਰਕਾ ਪਲਾਂਟ ਦੇ ਸਾਹਮਣੇ ਅਚਾਨਕ ਇੱਕ ਗਾਂ ਕਾਰ ਨਾਲ ਟਕਰਾ ਗਿਆ। ਜਿਸ ਕਾਰਨ ਕਾਰ ਸੰਤੁਲਨ ਗੁਆ ਬੈਠੀ ਅਤੇ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ਤੋਂ ਬਾਅਦ ਕਾਰ ਐਕਟਿਵਾ ਨਾਲ ਟਕਰਾ ਗਈ ਅਤੇ ਇਸ ਟੱਕਰ 'ਚ ਐਕਟਿਵਾ ਸਵਾਰ ਵੀ ਜ਼ਖਮੀ ਹੋ ਗਿਆ।