ਕੁਰਾਲੀ 'ਚ ਪ੍ਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਲੱਗੀ ਅੱਗ, ਧੀ ਦੇ ਵਿਆਹ ਦਾ ਸਾਰਾ ਸਮਾਨ ਸੜ ਕੇ ਸੁਆਹ
ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ।
Migrant worker's hut catches fire in Kurali
ਕੁਰਾਲੀ: ਸ਼ਹਿਰ ਵਿੱਚ ਇੱਕ ਮਜ਼ਦੂਰ ਦੀਆਂ ਖ਼ੁਸ਼ੀਆਂ ਉਸ ਸਮੇਂ ਬਰਬਾਦ ਹੋ ਗਈਆਂ ਜਦੋਂ ਉਸ ਦੀ ਝੌਂਪੜੀ ਨੂੰ ਅੱਗ ਲੱਗ ਗਈ। ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਕੁਝ ਦਿਨਾਂ ਬਾਅਦ ਮਜ਼ਦੂਰ ਦੀ ਧੀ ਦਾ ਵਿਆਹ ਸੀ।
ਇਸ ਹਾਦਸੇ ਵਿੱਚ ਵਿਆਹ ਦਾ ਸਾਰਾ ਸਮਾਨ ਅਤੇ ਲੱਖਾਂ ਰੁਪਏ ਦੀ ਨਕਦੀ ਸੜ ਕੇ ਸੁਆਹ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਅਚਾਨਕ ਝੌਂਪੜੀ ਨੂੰ ਅੱਗ ਲੱਗ ਗਈ, ਜਿਸ ਕਾਰਨ ਵਿਆਹ ਦਾ ਸਾਰਾ ਸਮਾਨ ਸੜ ਗਿਆ। ਇਸ ਹਾਦਸੇ ਤੋਂ ਬਾਅਦ ਘਰ ਵਿੱਚ ਮਾਯੂਸੀ ਦਾ ਮਾਹੌਲ ਹੈ।