ਕਣਕ ਦੀ ਘਟ ਵੰਡ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਖੂਨੀ ਝੜਪ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਝਗੜੇ ਦੀ ਵੀਡੀਓ ਸੀਸੀਟੀਵੀ ਵਿੱਚ ਹੋਈ ਕੈਦ

A bloody clash took place between two parties over the distribution of wheat

ਗੁਰਦਾਸਪੁਰ (ਅਵਤਾਰ ਸਿੰਘ) : ਗੁਰਦਾਸਪੁਰ ਦੇ ਪਿੰਡ ਬਖਤਪੁਰ ਵਿੱਚ ਸਰਕਾਰੀ ਕਣਕ ਦੀ ਘਟ ਵੰਡ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਖੂਨੀ ਝੜਪ ਹੋਈ। ਇਕ ਧਿਰ ਵਲੋਂ ਦੂਜੀ ਧਿਰ ਦੇ ਵਿਕਤੀਆ ਉਪਰ ਟ੍ਰੈਕਟਰ ਚੜਾਉਣ ਦੀ ਕੋਸ਼ਿਸ਼ ਵੀਕੀਤੀ ਗਈ। ਇਸ ਤੋਂ ਇਲਾਵਾ ਲੜਾਈ ਦੌਰਾਨ ਇਕ ਦੂਜੇ 'ਤੇ ਕਹੀਆਂ ਨਾਲ ਹਮਲਾ ਵੀ ਕੀਤਾ ਗਿਆ ਜਿਸ ਵਿਚ ਦੋਵਾਂ ਧਿਰਾਂ ਦੇ 3 ਵਿਆਕਤੀ ਜ਼ਖਮੀ ਹੋ ਗਏ ਹਨ। ਇਸ ਪੂਰੀ ਲੜਾਈ ਦੀ ਵੀਡੀਓ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਵਿਅਕਤੀ ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਖਤਪੁਰਾ ਵਿੱਚ ਜੀਵਣ ਸਿੰਘ ਪਿੰਡ ਦੇ ਡੀਪੂ ਹੋਲਡਰ ਨੂੰ ਪਿੱਛੇ ਲਗਾ ਕੇ ਧੱਕੇ ਨਾਲ਼ ਪਿੰਡ ਵਿੱਚ ਲੋਕਾਂ ਨੂੰ ਆਪਣੀ ਹਾਜ਼ਰੀ ਵਿੱਚ ਕਣਕ ਵੰਡਦਾ ਹੈ ਅਤੇ ਲੋਕਾਂ ਨੂੰ 15-15 ਕਿੱਲੋ ਘਟ ਕਣਕ ਦਿੰਦਾ ਹੈ। ਜਿਸਦੀ ਸ਼ਿਕਾਇਤ ਜ਼ਿਲ੍ਹਾ ਸ਼ਾਸ਼ਨ ਨੂੰ ਕਿਤੀ ਹੋਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇਨਕੁਆਇਰੀ ਪਿੰਡ ਦੇ ਸਰਪੰਚ ਨੇ ਕਰਵਾਈ ਹੈ ਪਰ ਜੀਵਣ ਸਿੰਘ ਸਾਡੇ 'ਤੇ ਛੱਕ ਕਰਦਾ ਹੈ ਜਿਸ ਲਈ ਅੱਜ ਉਸ ਨੇ ਅਤੇ ਉਸ ਦੇ ਪਿਤਾ ਨੇ ਸਾਡੇ 'ਤੇ ਹਮਲਾ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਸਾਡੇ ਉੱਤੇ ਟ੍ਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਕਹੀਆ ਨਾਲ ਹਮਲਾ ਕਰ ਕੇ ਜ਼ਖਮੀ ਵੀ ਕਰ ਦਿੱਤਾ ਹੈ। ਉਹਨਾਂ ਮੰਗ ਕੀਤੀ ਹੈ ਕਿ ਉਕਤ ਮੁਲਜ਼ਮਾਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਜਦੋਂ ਥਾਣਾ ਘੁੰਮਣ ਕਲਾਂ ਦੇ ਐੱਸ ਐੱਚ ਓ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵਿੱਚ ਕਣਕ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਜਿਸ ਵਿੱਚ ਤਿੰਨ ਵਿਆਕਤੀ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਹਮਣੇ ਆਈ ਹੈ। ਇਸ ਲਈ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।