ਅਜਨਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਜ਼ਮੀਨ ’ਤੇ ਬਿਨਾਂ ਮਤਲਬ ਤੋਂ ਆਪਣਾ ਹੱਕ ਜਤਾਉਣ ਵਾਲੇ ਪੱਪੀ ਸਿੰਘ ਤੇ ਉਸ ਦੇ ਸਾਥੀਆਂ ਨੇ ਪਹਿਲਾਂ ਸਾਡੀ ਕਣਕ ਦੀ ਬੀਜੀ ਫਸਲ ਵਾਹ ਦਿੱਤੀ

A young man was shot dead in Ajnala over a land dispute

 

ਅਜਨਾਲਾ: ਪਿੰਡ ਹਰੜ ਖੁਰਦ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਸਾਮਹਣੇ ਆਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਜੋਬਨਦੀਪ ਸਿੰਘ (35) ਪੁੱਤਰ ਦਿਲਬਾਗ ਸਿੰਘ ਵਾਸੀ ਹਰੜ ਖੁਰਦ ਦੇ ਪਰਿਵਾਰਕ ਮੈਂਬਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਾਡੇ ਪਿਓ-ਦਾਦੇ ਦੀ ਮਾਲਕੀ ਜ਼ਮੀਨ ਹੈ, ਜਿਸ ’ਚ ਬੀਤੇ ਕੱਲ ਸਾਡੇ ਵੱਲੋਂ ਕਣਕ ਦੀ ਫ਼ਸਲ ਬੀਜੀ ਗਈ ਹੈ ਪਰ ਇਸ ਜ਼ਮੀਨ ’ਤੇ ਬਿਨਾਂ ਮਤਲਬ ਤੋਂ ਆਪਣਾ ਹੱਕ ਜਤਾਉਣ ਵਾਲੇ ਪੱਪੀ ਸਿੰਘ ਤੇ ਉਸ ਦੇ ਸਾਥੀਆਂ ਨੇ ਪਹਿਲਾਂ ਸਾਡੀ ਕਣਕ ਦੀ ਬੀਜੀ ਫਸਲ ਵਾਹ ਦਿੱਤੀ।

ਉਸ ਤੋਂ ਬਾਅਦ ਸਾਡੇ ਉਪਰ ਗੋਲ਼ੀਆਂ ਚਲਾ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਸਾਡੇ ਭਰਾ ਜੋਬਨਦੀਪ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।