ਜਲੰਧਰ 'ਚ ਨਸ਼ੇ ’ਚ ਟੱਲੀ ਨੌਜਵਾਨਾਂ ਨੇ ਮਾਂ-ਧੀ ’ਤੇ ਚੜ੍ਹਾਈ ਗੱਡੀ
ਇਕ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ ਜਦਕਿ ਤਿੰਨ ਫਰਾਰ
photo
ਜਲੰਧਰ- ਨਸ਼ੇ ’ਚ ਟੱਲੀ ਨੌਜਵਾਨਾਂ ਦਾ ਸ਼ਹਿਰ ਚ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਨੌਜਵਾਨਾਂ ਨੇ ਜਲੰਧਰ ਰੇਲਵੇ ਸਟੇਸ਼ਨ ਨੇੜੇ ਮਾਂ-ਧੀ ’ਤੇ ਗੱਡੀ ਚੜਾ ਦਿੱਤੀ। ਜਾਣਕਾਰੀ ਅਨੁਸਾਰ ਜਲੰਧਰ ਰੇਲਵੇ ਸਟੇਸ਼ਨ ਦੇ ਸਾਹਮਣੇ ਤੜਕੇ ਕਰੀਬ 4 ਵਜੇ ਦੇ ਕਰੀਬ ਚਾਰ ਨੌਜਵਾਨ ਕਾਰ ’ਚ ਸ਼ਰਾਬ ਪੀ ਕੇ ਭੰਗੜੇ ਪਾ ਰਹੇ ਸਨ।
ਇਸੇ ਦੌਰਾਨ ਇਕ ਮਹਿਲਾ ਆਪਣੀ 8 ਸਾਲਾ ਬੱਚੀ ਨਾਲ ਰਿਕਸ਼ਾ ਲੈਣ ਲਈ ਖੜ੍ਹੀ ਸੀ। ਸ਼ਰਾਬ ਦੇ ਨਸ਼ੇ ’ਚ ਹੁੱਲੜਬਾਜ਼ੀ ਕਰ ਰਹੇ ਉਕਤ ਨੌਜਵਾਨਾਂ ਨੇ ਕਾਰ ਫੁੱਟਪਾਥ ’ਤੇ ਮਾਂ-ਧੀ ’ਤੇ ਚੜ੍ਹਾ ਦਿੱਤੀ।
ਇਸ ਹਾਦਸੇ ’ਚ ਮਾਂ ਤਾਂ ਬੱਚ ਗਈ ਪਰ ਉਸ ਦੀ 8 ਸਾਲਾ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਉਥੇ ਮੌਜੂਦ ਇਕ ਵਿਅਕਤੀ ਨੇ ਤੁਰੰਤ ਆਪਣੀ ਕਾਰ ’ਚ ਮਾਂ-ਧੀ ਨੂੰ ਸਿਵਲ ਹਸਪਤਾਲ ਲੈ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਜਦਕਿ ਤਿੰਨ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਸੀਸੀਟੀਵੀ ਕੈਮਰਿਆਂ ਰਾਹੀਂ ਹੋਰ ਜਾਣਕਾਰੀ ਇਕੱਠੀ ਕਰ ਰਹੀ ਹੈ।