CM Bhagwant Mann Reply To Raja Warring: ਮੁੱਖ ਮੰਤਰੀ ਨੇ ਰਾਜਾ ਵੜਿੰਗ ਨੂੰ ‘ਸਬੂਤ ਸਮੇਤ’ ਦਿਤਾ ਜਵਾਬ;‘ਪੰਜਾਬੀਆਂ ਨੂੰ ਗੁੰਮਰਾਹ ਨਾ ਕਰੋ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਕਾਹਲੀਆਂ ਨੇ ਈ ਡੋਬੀ ਐ: CM ਭਗਵੰਤ ਮਾਨ

CM Bhagwant Mann Reply To Raja Warring

CM Bhagwant Mann Reply To Raja Warring: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿਤਾ ਹੈ। ਦਰਅਸਲ ਰਾਜਾ ਵੜਿੰਗ ਨੇ ਬੀਤੇ ਦਿਨ ਟਵੀਟ ਕਰਦਿਆਂ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਨਵੇਂ ਏਜੀ ਨੇ ਸੁਪ੍ਰੀਮ ਕੋਰਟ ਨੂੰ ਝੋਨੇ ਦੀ ਐਮਐਸਪੀ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਡੂੰਘੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।

ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਲਿਖਿਆ, “ਰਾਜਾ ਵੜਿੰਗ ਜੀ, ਪੰਜਾਬੀਆਂ ਨੂੰ ਗੁੰਮਰਾਹ ਨਾ ਕਰੋ...ਇਹ ਸੁਪ੍ਰੀਮ ਕੋਰਟ ਵਿਚ ਪੰਜਾਬ ਸਰਕਾਰ ਦਾ ਪੱਖ (affidavit) ਹੈ ਕਿ ਝੋਨੇ ਵਾਂਗ ਹੋਰ ਫਸਲਾਂ ’ਤੇ ਵੀ MSP ਦਿਓ। ਬੱਸਾਂ ਦੀਆਂ ਬਾਡੀਆਂ ਦੀ ਚਿੱਠੀ ਅਤੇ ਸੁਪ੍ਰੀਮ ਕੋਰਟ ’ਚ ਪੰਜਾਬ ਦੇ ਪੱਖ ਵਿਚ ਚਿੱਠੀ ਵਿਚ ਫਰਕ ਹੁੰਦੈ...ਕਾਂਗਰਸ ਕਾਹਲੀਆਂ ਨੇ ਈ ਡੋਬੀ ਐ...”।

ਰਾਜਾ ਵੜਿੰਗ ਨੇ ਟਵੀਟ ਕੀਤਾ ਸੀ, “ਨਵੇਂ ਏਜੀ ਸਾਬ੍ਹ ਨੇ ਸੁਪ੍ਰੀਮ ਕੋਰਟ ਨੂੰ ਝੋਨੇ ਦੀ ਐਮਐਸਪੀ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਨੂੰ ਡੂੰਘੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਪਹਿਲਾਂ ਐਸਵਾਈਐਲ ਕੱਢਣ ਤੋਂ ਮਨ੍ਹਾਂ ਕਰਨ ਦੀ ਬਜਾਏ ਬੈਠ ਕੇ ਹੱਲ ਕੱਢਣ ਦੀ ਦਲੀਲ ਦਿਤੀ ਤੇ ਹੁਣ ਸ਼ਰੇਆਮ ਐਮਐਸਪੀ ਖਤਮ ਕਰਨ ਲਈ ਕਹਿਣਾ। ਕੀ ਭਗਵੰਤ ਮਾਨ ਜੀ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਰਹੇ ਨੇ?”।

ਇਸ ਮਾਮਲੇ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, “ਪੰਜਾਬ ਸਰਕਾਰ ਵਲੋਂ ਪਰਾਲੀ ਦੇ ਧੂਏ ਤੋਂ ਬਚਣ ਲਈ ਸੁਪ੍ਰੀਮ ਕੋਰਟ ਵਿਚ ਝੋਨੇ ਦਾ ਬਦਲ  ਬਾਜਰਾ ਦਸਿਆ ਗਿਆ ਹੈ। ਭਗਵੰਤ ਮਾਨ ਜੀ, ਪਹਿਲਾਂ ਬਾਜਰੇ ਤੇ ਝੋਨੇ ਦੀ ਆਰਥਿਕਤਾ ਦੇ ਗਣਿਤ ਦਾ ਫ਼ਰਕ ਸਮਝੋ। ਪਹਿਲਾਂ ਤੋਂ ਹੀ ਮੁਸੀਬਤ ਵਿਚ ਫਸੇ ਕਿਸਾਨਾਂ ਲਈ ਹੋਰ ਮੁਸੀਬਤ ਨਾ ਸਹੇੜੋ, ਕਿਸਾਨਾਂ ਦੀ ਆਮਦਨ ਦਾ ਫ਼ਰਕ ਦੇਖ ਕੇ ਹੱਲ ਕੱਢੋ”।