Ajab Gajab: ਸ਼ਰਾਰਤੀ ਅਨਸਰ ਨੇ ਗੂਗਲ ਮੈਪ ਦੀ ਲੁਕੇਸ਼ਨ ਕੀਤੀ ਐਡਿਟ, ਲਿਖਿਆ- ਇੱਥੇ ਪੁਲਿਸ ਦਾ .....

ਏਜੰਸੀ

ਖ਼ਬਰਾਂ, ਪੰਜਾਬ

ਕਿਸੇ ਸ਼ਰਾਰਤੀ ਅਨਸਰ ਨੇ ਐਡਿਟ ਕਰ ਕੇ ਇਹ ਲਿਖ ਦਿੱਤਾ ਹੈ ਕਿ ''ਇੱਥੇ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਹੈ''

File Photo

Ajab Gajab News Today - ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਨ ਮੀਡੀਆ ਦੀ ਕਈ ਲੋਕ ਸਹੀ ਵਰਤੋਂ ਕਰਦੇ ਹਨ ਤੇ ਕਈ ਇਸ ਦੀ ਗਲਤ ਵਰਤੋਂ ਵੀ ਕਰਦੇ ਹਨ ਕਿਉਂਕਿ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਦੀ ਵਰਤੋਂ ਕਿਸੇ ਨੂੰ ਤੰਗ ਕਰਨ ਲਈ, ਧੋਖਾਧੜੀ ਕਰਨ ਲਈ ਤੇ ਹੋਰ ਗਲਤ ਕੰਮਾਂ ਲਈ ਕਰਦੇ ਹਨ। 

ਜੋ ਖ਼ਬਰ ਅੱਜ ਸਾਹਮਣੇ ਆਈ ਹੈ ਉਸ ਵਿਚ ਕਿਸੇ ਨੇ ਗੂਗਲ ਮੈਪ ਦੀ ਗਲਤ ਵਰਤੋਂ ਕੀਤੀ ਹੈ ਤੇ ਗੂਗਲ ਮੈਪ ਦੀ ਇਕ ਲੁਕੇਸ਼ਨ ਐਡਿਟ ਕੀਤੀ ਹੈ। ਦਰਅਸਲ ਜੋ ਮੈਪ ਸਾਹਮਣੇ ਆਇਆ ਹੈ ਉਸ ਵਿਚ ਦੇਖਿਆ ਜਾ ਸਕਦਾ ਹੈ ਕਿ ਜੋ ਮੈਪ ਵਿਚ ਰੂਪਨਗਰ ਦੀ ਲੁਕੇਸ਼ਨ ਹੈ ਉਸ ਦੇ ਨਜ਼ਦੀਕ ਹੀ ਇਕ ਲੁਕੇਸ਼ਨ 'ਤੇ ਕਿਸੇ ਸ਼ਰਾਰਤੀ ਅਨਸਰ ਨੇ ਐਡਿਟ ਕਰ ਕੇ ਇਹ ਲਿਖ ਦਿੱਤਾ ਹੈ ਕਿ ''ਇੱਥੇ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਹੈ''

ਜਿਸ ਲੁਕੇਸ਼ਨ ਨੂੰ ਐਡਿਟ ਕੀਤਾ ਗਿਆ ਹੈ ਉਸ ਦੇ ਨਜ਼ਦੀਕ ਹੈ ਸਤਲੁਜ ਦਰਿਆ ਦੀ ਲੁਕੇਸ਼ਨ ਤੇ ਬਾਈਪਸ ਦੀ ਲੁਕੇਸ਼ਨ ਹੈ ਹਾਲਾਂਕਿ ਇਸ ਬਾਰੇ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਸ਼ਰਾਰਤ ਕਿਸ ਦੀ ਹੈ। ਪਰ ਕਈ ਲੋਕ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹਨ। ਜਿਸ ਨਾਲ ਕਿ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ। 

ਤੁਸੀਂ ਇਸ ਖ਼ਬਰ ਨੂੰ ਕਿਵੇਂ ਦੇਖਦੇ ਹੋ ਕੁਮੈਂਟ ਕਰ ਕੇ ਦੱਸੋ। 

(For more news apart from Ajab Gajab News Punjab Today , stay tuned to Rozana Spokesman)