Punjabi News: ਵਿਰਸ ਰਹੇ ਪੰਜਾਬੀ ਮਾਂ ਬੋਲੀ ਦੇ ਇਹ ਸ਼ਬਦ, ਪੜ੍ਹੋ ਇਹ ਅਨੋਖ਼ੇ ਸ਼ਬਦ 

ਏਜੰਸੀ

ਖ਼ਬਰਾਂ, ਪੰਜਾਬ

ਲੋਕ ਪੰਜਾਬੀ ਬੋਲਣਾ ਛੱਡ ਕੇ ਅੰਗਰੇਜ਼ੀ ਤੇ ਹਿੰਦੀ ਵੱਲ ਭੱਜ ਰਹੇ ਹਨ। 

Punjabi Language

Punjabi Mother Language News:  ਪੰਜਾਬੀ ਮਾਂ ਬੋਲੀ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਬੋਲ ਕੇ ਅਤੇ ਵਿਚਾਰ ਕੇ ਆਨੰਦ ਆਉਂਦਾ ਹੈ ਪਰ ਅੱਜ ਦੇ ਜ਼ਮਾਨੇ ਵਿਚ ਲੋਕ ਪੰਜਾਬੀ ਮਾਂ ਬੋਲੀ ਨੂੰ ਵਿਸਾਰ ਰਹੇ ਹਨ। ਲੋਕ ਪੰਜਾਬੀ ਬੋਲਣਾ ਛੱਡ ਕੇ ਅੰਗਰੇਜ਼ੀ ਤੇ ਹਿੰਦੀ ਵੱਲ ਭੱਜ ਰਹੇ ਹਨ। 

ਗੱਲ ਕੀਤੀ ਜਾਵੇ ਪੰਜਾਬੀ ਭਾਸ਼ਾ ਦੇ ਕਈ ਅਨੋਖੇ ਸ਼ਬਦਾਂ ਦੀ ਤਾਂ ਪੰਜਾਬੀ ਭਾਸ਼ਾ ਵਿਚ ਕਈ ਸ਼ਬਦ ਅਜਿਹੇ ਹਨ ਜਿਹਨਾਂ ਨੂੰ ਅੱਜ ਕੱਲ੍ਹ ਲੋਕ ਬੋਲਦੇ ਹੀ ਨਹੀਂ ਹਨ ਹਾਲਾਂਕਿ ਇਹਨਾਂ ਸ਼ਬਦਾਂ ਨੂੰ ਬੋਲਣਾ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇਹ ਸ਼ਬਦ ਬਹੁਤ ਅਨੋਖੇ ਹਨ। 

ਪੰਜਾਬੀ ਮਾਂ ਬੋਲੀ ਦੇ ਕੁੱਝ ਅਨੋਖੇ ਸ਼ਬਦ 
ਜੂਤ ਪਤਾਣ,  ਕੁੜ ਕੁੜ ਕਰਨੀ, ਧਮੱਚੜ, ਕੁਰਬਲ ਕੁਰਬਲ ਕਰਨਾ, ਚੁਰੜ ਮੁਰੜ, ਉਧੇੜਬੁਣ, ਅੱਧ ਪਚੱਧ, ਕਚੀਚੀ ਵੱਟਣੀ, ਖਰੀਂਢ, ਕਚੂਮਰ ਕੱਢਣਾ, ਵਿੰਗ ਤੜਿੰਗਾ, ਅੱਜ ਭਲਕ, ਘੁੱਪ ਹਨੇਰਾ,  ਉੱਘੜ ਦੁੱਘੜ, ਝੱਖੜ ਝੋਲਾ, ਵਿੱਸਰ ਜਾਣਾ ਆਦਿ। 

ਅਸੀਂ ਅੱਜ ਦੇ ਲਈ ਸਿਰਫ਼ ਇੰਨੇ ਸ਼ਬਦ ਹੀ ਲੈ ਕੇ ਆਏ ਸੀ ਉਮੀਦ ਹੈ ਕਿ ਤੁਸੀਂ ਇਹਨਾਂ ਸ਼ਬਦਾਂ ਦੀ ਵਰਤੋਂ ਅਪਣੀ ਰੋਜ਼ਾਨਾ ਜ਼ਿੰਦਗੀ ਵਿਚ ਜ਼ਰੂਰ ਕਰੋਗੇ ਤੇ ਪੰਜਾਬੀ ਮਾਂ ਬੋਲੀ ਨੂੰ ਹੋਰ ਅੱਗੇ ਵਧਾਉਣ ਵਿਚ ਹਿੱਸਾ ਪਾਓਗੇ।