Doraha Accident News: ਦੋਰਾਹਾ ਵਿਚ ਵਾਪਰਿਆ ਦਰਦਨਾਕ ਹਾਦਸਾ, ਟਿੱਪਰ ਤੇ ਟਰਾਲੇ ਦੀ ਟੱਕਰ ਵਿਚ ਦੋ ਦੀ ਮੌਤ
Doraha Accident News: ਹਾਦਸੇ ਵਿਚ ਟਰੱਕ ਦਾ ਕਲੀਨਰ ਰਵੀ ਵਾਸੀ ਸਾਮਲੀ ਯੂ ਪੀ ਗੰਭੀਰ ਜ਼ਖ਼ਮੀ ਹੋ ਗਿਆ
Doraha Accident News in punjabi : ਦੋਰਾਹਾ ਨੇੜੇ ਕੱਦੋ ਚੌਂਕ ਤੋਂ ਪਹਿਲਾਂ ਨਿਊ ਜ਼ਿਮੀਦਾਰਾਂ ਢਾਬੇ ਕੋਲ ਲੁਧਿਆਣਾ ਵਾਲੇ ਪਾਸੇ ਟਿੱਪਰ ਅਤੇ ਟਰਾਲੇ ਦੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਟਿੱਪਰ ਚਾਲਕ ਵਿਪਨ ਕੁਮਾਰ ਵਾਸੀ ਮੰਡੀ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਅਤੇ ਟਰਾਲੇ ਡਰਾਈਵਰ ਦੀ ਪਹਿਚਾਣ ਤਨਵੀਰ ਵਾਸੀ ਮੁਜਾਫ਼ਰ ਨਗਰ ਯੂਪੀ ਵਜੋਂ ਹੋਈ।
ਹਾਦਸੇ ਵਿਚ ਟਰੱਕ ਦਾ ਕਲੀਨਰ ਰਵੀ ਵਾਸੀ ਸਾਮਲੀ ਯੂਪੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜਦ ਟਿੱਪਰ ਚਾਲਕ ਸੜਕ ਉਪਰ ਖੜ ਕੇ ਟਿੱਪਰ ਦਾ ਟਾਇਰ ਬਦਲ ਰਿਹਾ ਸੀ ਉਸੇ ਦੌਰਾਨ ਪਿੱਛੋਂ ਆ ਰਹੇ ਜੀਰੀ ਨਾਲ ਲੋਡ ਟਰਾਲੇ ਨੇ ਟੱਕਰ ਮਾਰ ਦਿਤੀ। ਜਿਸ ਵਿਚ ਟਾਇਰ ਬਦਲ ਰਹੇ ਟਿੱਪਰ ਵਾਲਾ ਥੱਲੇ ਆ ਗਿਆ ਜਿਸ ਦੀ ਮੌਕੇ ’ਤੇ ਮੌਤ ਹੋ ਗਈ ਤੇ ਟਰਾਲੇ ਵਾਲਾ ਡਰਾਈਵਰ ਵਿਚੇ ਹੀ ਫਸ ਗਿਆ ਸੀ, ਜਿਸ ਦੀ ਵੀ ਮੌਤ ਹੋ ਗਈ। ਟਰਾਲੇ ਦਾ ਕੰਡਕਟਰ ਟੱਕਰ ਹੋਣ ਕਰ ਕੇ ਬਾਹਰ ਡਿੱਗ ਗਿਆ ਸੀ ਜਿਸ ਨੂੰ ਮੌਕੇ ’ਤੇ ਐਂਬੂਲੈਂਸ ਰਹੀ ਸਿਵਲ ਹਸਪਤਾਲ ਖੰਨਾ ਦਾਖ਼ਲ ਕਰਵਾਇਆ ਗਿਆ।
ਦੋਰਾਹਾ ਤੋਂ ਮੁਦਿਤ ਮੋਹਿੰਦਰਾ ਦੀ ਰਿਪੋਰਟ