Mansa 70 ਸਾਲਾ ਬਜ਼ੁਰਗ ਨੂੰ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਆਈ ਸਾਹਮਣੇ 

Mansa 70-Year-Old Man Hit by Car, Dies Latest News in Punjabi 

Mansa 70-Year-Old Man Hit by Car, Dies Latest News in Punjabi ਮਾਨਸਾ : ਬੀਤੀ ਦੇਰ ਰਾਤ ਮਾਨਸਾ ਵਿਚ 70 ਸਾਲਾ ਬਜ਼ਰਗ ਵਿਅਕਤੀ ਨੂੰ ਇਕ ਕਾਰ ਨੇ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੇ ਵਿਅਕਤੀ ਨੂੰ ਹਵਾ ਵਿਚ ਉਡਾ ਦਿਤਾ। ਇਸ ਹਾਦਸੇ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

 ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮਾਨਸਾ ਦੇ ਸਿਰਸਾ-ਚੰਡੀਗੜ੍ਹ ਹਾਈਵੇਅ 'ਤੇ, ਦਰਸ਼ਨ ਅਰੋੜਾ ਨਾਮ ਦੇ 70 ਸਾਲਾ ਵਿਅਕਤੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੇ ਵਿਅਕਤੀ ਨੂੰ ਹਵਾ ਵਿਚ ਉਡਾ ਦਿਤਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਮਾਨਸਾ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਲਾਸ਼ ਨੂੰ ਮਾਨਸਾ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਿਆ ਗਿਆ ਹੈ। ਜਿਸ ਦਾ ਪੋਸਟਮਾਰਟਮ ਕਰ ਕੇ ਲਾਸ਼ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਾਨਸਾ ਦੇ ਇਕ ਮਸ਼ਹੂਰ ਸਕ੍ਰੈਪ ਡੀਲਰ ਮਿੱਠੂ ਕਬਾੜੀਆ ਅਤੇ ਅਕਾਲੀ ਨੇਤਾ ਪ੍ਰੇਮ ਅਰੋੜਾ ਦਾ ਵੱਡਾ ਭਰਾ ਸੀ। ਪੂਰੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

(For more news apart from Mansa 70-Year-Old Man Hit by Car, Dies Latest News in Punjabi stay tuned to Rozana Spokesman.)