Mansa Accident News: ਮਾਨਸਾ ਵਿਚ ਵਾਪਰੇ ਹਾਦਸੇ ਵਿਚ 2 ਯਾਰਾਂ ਦੀ ਇਕੱਠਿਆਂ ਮੌਤ
Mansa Accident News: ਅਵਾਰਾ ਪਸ਼ੂ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Mansa Accident news in punjabi
Mansa Accident news in punjabi : ਮਾਨਸਾ ਜ਼ਿਲ੍ਹੇ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਇਥੇ ਪਿੰਡ ਨੰਦਗੜ੍ਹ ਵਿਚ ਦੋ ਦੋਸਤਾਂ ਦੀ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਮੋਟਰਸਾਈਕਲ ਨਾਲ ਲਾਵਾਰਸ ਪਸ਼ੂ ਦੇ ਟਕਰਾਉਣ ਕਾਰਨ ਵਾਪਰਿਆ।
ਪਿੰਡ ਨੰਦਗੜ੍ਹ ਦਾ ਰਹਿਣ ਵਾਲਾ ਬਿੰਦਰ ਸਿੰਘ (ਪੁੱਤਰ ਗਰੀਬ ਸਿੰਘ) ਅਤੇ ਉਸ ਦਾ ਹਮਨਾਮ ਦੋਸਤ ਬਿੰਦਰ ਸਿੰਘ (ਪੁੱਤਰ ਅਜਾਇਬ ਸਿੰਘ) ਮੋਟਰਸਾਈਕਲ 'ਤੇ ਪਿੰਡ ਮੋਫ਼ਰ ਤੋਂ ਆਪਣੇ ਪਿੰਡ ਨੰਦਗੜ੍ਹ ਵਾਪਸ ਜਾ ਰਹੇ ਸਨ। ਇਸੇ ਦੌਰਾਨ ਰਸਤੇ ਵਿੱਚ ਅਚਾਨਕ ਪਸ਼ੂ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਆ ਗਿਆ। ਮੋਟਰਸਾਈਕਲ ਤੋਂ ਡਿੱਗਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਝੁਨੀਰ ਦੇ ਏ ਐੱਸ ਆਈ ਕੁਲਵੰਤ ਸਿੰਘ ਨੇ ਪੁਸ਼ਟੀ ਕੀਤੀ ਕਿ ਹਾਦਸਾ ਪਸ਼ੂ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵਾਪਰਿਆ ਹੈ।