ਪਟਾਕੇ ਪਾਉਣ ਵਾਲੇ ਬੁਲਟਾਂ ਦੇ ਸਲੰਸਰਾਂ 'ਤੇ ਚੱਲਿਆ Moga Police ਦਾ ਹਥੌੜਾ
20 ਦੇ ਕਰੀਬ ਸਲੰਸਰ ਉਤਾਰ ਕੇ ਕੀਤੇ ਨਸ਼ਟ, ਕੀਤੇ ਚਲਾਨ
Moga Police Hammer Down on Bullet Silencers Used to Set Off Firecrackers Latest News in Punjabi ਮੋਗਾ : ਮੋਗਾ ਪੁਲਿਸ ਨੇ ਸ਼ਰਾਰਤੀ ਤੱਤਾਂ ’ਤੇ ਨੱਥ ਪਾਉਣ ਲਈ ਸਖ਼ਤ ਕਾਰਵਾਈ ਕੀਤੀ। ਪੁਲਿਸ ਨੇ ਪਟਾਕੇ ਪਾਉਣ ਵਾਲੇ ਬੁਲਟਾਂ ਦੇ ਸਲੰਸਰਾਂ ’ਤੇ 20 ਦੇ ਕਰੀਬ ਸਲੰਸਰ ਉਤਾਰੇ ਤੇ ਉਨ੍ਹਾਂ ਹਥੌੜੇ ਮਾਰ ਕੇ ਨਸ਼ਟ ਕੀਤਾ ਗਿਆ ਅਤੇ ਬੁੱਲਟ ਮੋਟਰਸਾਈਕਲਾਂ ਦੇ ਮੋਟੇ ਚਲਾਨ ਕੀਤੇ ਗਏ। ਅਤੇ ਕਈਆਂ ਨੂੰ ਕੀਤਾ ਮੌਕੇ ਤੇ ਬੰਦ,,
ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਨੇ ਬੁਲਟ ਮੋਟਰਸਾਈਕਲਾਂ ’ਤੇ ਪਟਾਕਾ ਯੰਤਰ ਲਗਾ ਕੇ ਧੁਨੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਸ਼ਰਾਰਤੀ ਤੱਤਾਂ ਵਿਰੁਧ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਵਿਚ ਸਖ਼ਤ ਮੁਹਿੰਮ ਚਲਾਈ ਹੈ। ਐਸ.ਐਸ.ਪੀ ਮੋਗਾ ਦੀਆਂ ਹਦਾਇਤਾਂ ਅਨੁਸਾਰ ਅੱਜ ਮੋਗਾ ਦੇ ਵੱਖ-ਵੱਖ ਚੌਕ ਵਿਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੌਰਾਨ ਬੁਲਟ ਮੋਟਰਸਾਈਕਲਾਂ ’ਤੇ ਪਟਾਕੇ ਪਾਉਣ ਵਾਲੇ ਨੌਜਵਾਨਾਂ ’ਤੇ ਸਖ਼ਤ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਦੇ ਮੋਟੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ, ਬਿਨਾਂ ਦਸਤਾਵੇਜ਼ਾਂ ਵਾਲੇ ਕਈ ਵਾਹਨਾਂ ਨੂੰ ਪੁਲਿਸ ਨੇ ਬੰਦ ਵੀ ਕੀਤਾ।
ਜਾਣਕਾਰੀ ਦਿੰਦਿਆਂ ਹੋਇਆਂ ਟਰੈਫ਼ਿਕ ਇੰਚਾਰਜ ਸੁਖਮੰਦਰ ਸਿੰਘ ਨੇ ਦਸਿਆ ਕਿ ਇਹ ਮੁਹਿੰਮ ਐਸ.ਐਸ.ਪੀ. ਅਜੈ ਗਾਂਧੀ ਦੇ ਹੁਕਮਾਂ ਹੇਠ ਸ਼ੁਰੂ ਕੀਤੀ ਗਈ ਹੈ। ਅੱਜ ਮੋਗਾ ਦੇ ਮੇਨ ਚੌਕ ’ਚ ਪੁਲਿਸ ਨੇ ਨਾਕਾ ਲਗਾ ਕੇ ਬੁਲਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ, ਚੈਕਿੰਗ ਦੌਰਾਨ ਕਰੀਬ 20 ਬੁਲਟ ਮੋਟਰਸਾਈਕਲਾਂ ਦੇ ਪਟਾਕਾ ਯੰਤਰ ਵਾਲੇ ਸਾਇਲੈਂਸਰ ਉਤਾਰ ਕੇ ਮੌਕੇ ’ਤੇ ਹੀ ਹਥੌੜੇ ਦੀ ਮਦਦ ਨਾਲ ਨਸ਼ਟ ਕਰ ਦਿਤੇ ਗਏ। ਪੁਲਿਸ ਨੇ ਇਨ੍ਹਾਂ ਚਾਲਕਾਂ ਦੇ ਵਿਰੁਧ ਭਾਰੀ ਚਲਾਨ ਵੀ ਜਾਰੀ ਕੀਤੇ। ਜਿਸ ਦਾ ਮਕਸਦ ਸ਼ਹਿਰ ਵਿਚ ਵਧ ਰਹੇ ਧੁਨੀ ਪ੍ਰਦੂਸ਼ਣ ’ਤੇ ਕਾਬੂ ਪਾਉਣਾ ਹੈ।
ਦੱਸ ਦਈਏ ਕਿ ਕੁਝ ਸ਼ਰਾਰਤੀ ਤੱਤ ਅਪਣੀਆਂ ਬੁਲਟ ਮੋਟਰਸਾਈਕਲਾਂ ’ਤੇ ਵਿਸ਼ੇਸ਼ ਪਟਾਕਾ ਯੰਤਰ ਲਗਾ ਕੇ ਸ਼ਹਿਰ ਦੀਆਂ ਗਲੀਆਂ ’ਚ ਸ਼ੋਰ ਮਚਾਉਂਦੇ ਹਨ ਜਿਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਖਮੰਦਰ ਸਿੰਘ ਨੇ ਕਿਹਾ ਕਿ ਅੱਗੇ ਵੀ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਅਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿਤੀ ਜਾਵੇਗੀ।
ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿਤੀ ਗਈ ਹੈ ਜੋ ਬੁਲਟਾਂ ’ਤੇ ਪਟਾਕਾ ਸਲੰਸਰ ਲਗਾ ਕੇ ਲੋਕਾਂ ਨੂੰ ਤੰਗ ਕਰਦੇ ਹਨ, ਅਗਲੀ ਵਾਰ ਉਨ੍ਹਾਂ ਦੇ ਵਾਹਨ ਸਿੱਧੇ ਪੁਲਿਸ ਥਾਣੇ ਵਿਚ ਖੜ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਅਣਚਾਹੀਆਂ ਵਾਰਦਾਤਾਂ ’ਤੇ ਪੂਰੀ ਤਰ੍ਹਾਂ ਨਿਯੰਤਰਣ ਕਰਨਾ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ ਅਤੇ ਪੁਲਿਸ ਦਾ ਸਹਿਯੋਗ ਵੀ ਕੀਤਾ ਜਾਵੇ।
(For more news apart from Moga Police Hammer Down on Bullet Silencers Used to Set Off Firecrackers Latest News in Punjabi stay tuned to Rozana Spokesman.)