ਕਰਤਾਰਪੁਰ ਸਾਹਿਬ ਦੇ ਲੰਗਰ 'ਚ ਲੱਗਾ ਅੰਮ੍ਰਿਤਸਰੀ ਤੜਕਾ, ਜਾਣੋ ਕਿਵੇਂ

ਏਜੰਸੀ

ਖ਼ਬਰਾਂ, ਪੰਜਾਬ

ਐਸਜੀਪੀਸੀ ਨੇ ਵੀ ਰਾਗੀ ਸਿੰਘਾਂ ਨੂੰ ਕੀਰਤਨ ਕਰਨ ਲਈ ਭੇਜਣ ਦਾ ਕੀਤਾ ਹੈ ਐਲਾਨ

File Photo

ਚੰਡੀਗੜ੍ਹ : ਪਾਕਿਸਤਾਨ ਵਿਚ ਪਿਆਜ਼,ਟਮਾਟਰ ਅਤੇ ਹਰੀ ਸਬਜੀਆਂ ਇੰਨੀ ਮਹਿੰਗੀਆਂ ਹਨ ਕਿ ਉਨ੍ਹਾਂ ਦਾ ਅਸਰ ਕਰਤਾਰਪੁਰ ਸਹਿਬ ਵਿਚ ਬਣਨ ਵਾਲੇ ਲੰਗਰ 'ਤੇ ਵੀ ਪੈ ਰਿਹਾ ਹੈ। ਇਸ ਲਈ ਕਰਤਾਰਪੁਰ ਕੌਰੀਡੋਰ ਦੇ ਰਸਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਆਪਣੇ ਨਾਲ ਟਮਾਟਰ,ਪਿਆਜ਼,ਹਰੀ ਮਿਰਚਾ ਸਮੇਤ ਸਬਜੀਆਂ ਨਾਲ ਭਰੇ ਬੈਗ ਲੈ ਕੇ  ਜਾ ਰਹੇ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਸ਼ਰਧਾਲੂਆਂ ਦੇ ਲਈ ਲਗਾਏ ਜਾ ਰਹੇ ਲੰਗਰ ਵਿਚ ਇਨ੍ਹਾਂ ਸਬਜੀਆਂ ਦਾ ਇਸਤਾਮਾਲ ਕੀਤਾ ਜਾ ਰਿਹਾ ਹੈ।

ਹਾਲਾਕਿ ਭਾਰਤ ਵਿਚ ਵੀ ਪਿਆਜ਼ 100 ਤੋਂ 180 ਰੁਪਏ ਪ੍ਰਤੀ ਕਿਲੋ ਹੈ ਪਰ ਪਾਕਿਸਤਾਨ ਵਿਚ ਪਿਆਜ਼ ਦੀ ਕੀਮਤ 300 ਰੁਪਏ ਤੋਂ ਵੀ ਜ਼ਿਆਦਾ ਹੈ। ਉੱਥੇ ਹੀ ਟਮਾਟਰ ਪ੍ਰਤੀ ਕਿਲੋ 300 ਤੋਂ 400 ਰੁਪਏ ਹਨ। ਪਿਆਜ਼ ਅਤੇ ਟਮਾਟਰ ਦੀ ਕੀਮਤ ਵੱਧ ਹੋਣ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲੰਗਰ ਵਿਚ ਇਨ੍ਹਾਂ ਦੀ ਵਰਤੋਂ ਘੱਟ ਕਰ ਦਿੱਤੀ ਗਈ ਸੀ। ਹੁਣ ਗੁਰਦੁਆਰਾ ਸਾਹਿਬ ਵਿਚ ਤਿਆਰ ਹੋਣ ਵਾਲੇ ਲੰਗਰ ਵਿਚ ਅੰਮ੍ਰਿਤਸਰ ਤੋਂ ਗਈ ਮਿਰਚ ਲਸਣ ਅਤੇ ਪਿਆਜ਼ ਦੀ ਤੜਕਾ ਲੱਗ ਰਿਹਾ ਹੈ।

ਥੈਲੇ ਭਰ ਕੇ ਸਬਜੀਆਂ ਲੈ ਕੇ ਗਏ ਸ਼ਰਧਾਲੂਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੇ ਲੰਗਰ ਦੇ ਲਈ ਆਪਣਾ ਯੋਗਦਾਨ ਦਿੱਤਾ ਹੈ। ਸ਼ਰਧਾਲੂਆਂ ਮੁਤਾਬਕ ਕੋਈ ਵੀ ਸਿੱਖ ਕਿਸੇ ਦੇ ਘਰ ਉਪਹਾਰ ਦੇ ਬਿਨਾਂ ਜਾਣਾ ਪਸੰਦ ਨਹੀਂ ਕਰਦਾ ਇਸ ਲਈ ਉਹ ਆਪਣੇ ਗੁਰੂ ਘਰ ਵਿਚ ਕੁੱਝ ਲੈ ਕੇ ਜਾਣਾ ਕਿਵੇਂ ਭੁੱਲ ਸਕਦਾ ਹੈ।

ਦੂਜੇ ਪਾਸੇ ਐਸਜੀਪੀਸੀ ਨੇ ਵੀ ਗੁਰਦੁਆਰਾ ਕਰਤਾਰੁਪਰ ਸਾਹਿਬ ਵਿਚ ਕੀਰਤਨ ਕਰਨ ਦੇ ਲਈ ਰਾਗੀ ਸਿੰਘਾਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਐਸਜੀਪੀਸੀ ਵੱਲੋਂ ਕੀਰਤਨ ਦੇ ਲਈ ਭੇਜੇ ਜਾਣ ਵਾਲੇ ਰਾਗੀ ਸਿੰਘ ਸੰਗਤ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਜਾਣਗੇ। ਦਿਨ ਭਰ ਕੀਰਤਨ ਕਰਨ ਤੋਂ ਬਾਅਦ ਰਾਗੀ ਸਿੰਘ ਨਿਧਾਰਤ ਕੀਤੇ ਸਮੇਂ ਵਿਚ ਸੰਗਤ ਦੇ ਨਾਲ ਵਾਪਸ ਆ ਜਾਣਗੇ।