ਸੈਕਟਰ-17 'ਚ ਮੁਲਾਜ਼ਮਾਂ ਤੇ ਪੱਤਰਕਾਰਾਂ ਵਲੋਂ ਰੋਸ ਰੈਲੀਆਂ

ਏਜੰਸੀ

ਖ਼ਬਰਾਂ, ਪੰਜਾਬ

ਸੈਕਟਰ-17 'ਚ ਮੁਲਾਜ਼ਮਾਂ ਤੇ ਪੱਤਰਕਾਰਾਂ ਵਲੋਂ ਰੋਸ ਰੈਲੀਆਂ

image

ਚੰਡੀਗੜ 8 ਦਸੰਬਰ (ਸੁਰਜੀਤ ਸਿੰਘ ਸੱਤੀ) : ਸੀਟੂ ਨਾਲ ਸਬੰਧਤ ਜਥੇਬੰਦੀਆਂ ਦੇ ਸੱਦੇ ਤੇ ਅੱਜ ਸੈਕਟਰ 17 ਪੁਲ ਦੇ ਥੱਲੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿਚ ਸੀਟੂ ਨਾਲ ਸਬੰਧਤ ਫੈਕਟਰੀਆਂ ਦੇ ਮਜਦੂਰ, ਐਲ ਆਈ ਸੀ, ਬੀ ਐਸ ਐਨ ਐਲ, ਪੀ ਐਸ ਆਈ ਈ ਸੀ, ਟਿਊਬਵੈੱਲ ਕਾਰਪੋਰੇਸ਼ਨ ਪੰਜਾਬ ਤੇ ਜੋਇੰਟ ਐਕਸ਼ਨ ਕਮੇਟੀ ਆਫ ਰਿਟਾਇਰਡ ਇਪਲਾਇਜ ਪੰਜਾਬ ਦੇ ਵਰਕਰ ਸ਼ਾਮਿਲ ਹੋਏ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਜਿਸ ਦਾ ਸਮਰਥਨ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਕੀਤਾ ਗਿਆ ਸੀ।
ਅੱਜ ਦੀ ਰੈਲੀ ਨੂੰ ਯੂ ਟੀ ਪਾਵਰਮੈਨ  ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ,ਯੂ ਟੀ ਫੈਡਰੇਸ਼ਨ ਦੇ ਆਗੂ ਰਾਜਿੰਦਰ ਕਟੋਚ, ਰਘਵੀਰ ਚੰਦ, ਪੀ ਐਸ ਆਈ ਈ ਸੀ ਦੇ ਜਰਨਲ ਸਕੱਤਰ ਤਾਰਾ ਸਿੰਘ, ਹਰਕੇਸ਼ ਰਾਣਾ, ਬੋਰਡ ਕਾਰਪੋਰੇਸ਼ਨ ਮਹਾਂ ਸੰਘ ਪੰਜਾਬ ਦੇ ਜਰਨਲ ਸਕੱਤਰ ਓਮ ਪ੍ਰਕਾਸ਼ ਐਲ ਆਈ ਸੀ ਦੇ ਆਗੂ ਕਿਰਨਦੀਪ ਸਿੰਘ, ਬੀ ਐਸ ਐਨ ਐਲ ਦੇ ਆਗੂ ਐਚ ਐਸ ਢਿੱਲੋਂ, ਵਾਗਬਾਨੀ ਵਿੰਗ ਚੰਡੀਗੜ ਦੇ ਆਗੂ ਹਰਕੇਸ਼ ਕੁਮਾਰ, ਜੋਇੰਟ ਐਕਸ਼ਨ ਕਮੇਟੀ ਆਫ ਰਿਟਾਇਰਡ ਇਪਲਾਇਜ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ, ਸੀਟੂ ਚੰਡੀਗੜ ਦੇ ਕੁਲਦੀਪ ਸਿੰਘ, ਪੰਜਾਬ ਕਿਸਾਨ ਸਭਾ ਦੇ ਆਗੂ ਬਲਬੀਰ ਸਿੰਘ ਮੁਸਾਫ਼ਿਰ ਨੇ ਸੰਬੋਧਨ ਕੀਤਾ ਸਟੇਜ ਸਕੱਤਰ ਦੀ ਜਿੰਮੇਵਾਰੀ ਸਾਥੀ ਗੋਪਾਲ ਦੱਤ ਜੋਸ਼ੀ ਜਰਨਲ ਸਕੱਤਰ ਫੈਡਰੇਸ਼ਨ ਆਫ ਯੂ ਟੀ ਇਪਲਾਇਜ ਨੇ ਨਿਭਾਈ।
ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਸਾਨੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਤੇ ਮੰਗ ਕੀਤੀ ਕਿ ਕਿਸਾਨੀ ਸੰਘਰਸ਼ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਸਾਥੀ ਕੁਲਦੀਪ ਸਿੰਘ ਸੀਟੂ ਆਗੂ ਨੇ ਸਮੂਹ ਮਜਦੂਰ ਮੁਲਾਜ਼ਮਾਂ ਦਾ ਰੈਲੀ ਵਿੱਚ ਸ਼ਮੂਲੀਅਤ ਲਈ ਧੰਨਵਾਦ ਕੀਤਾ। ਉਧਰ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਪੱਤਰਕਾਰ, ਲੇਖਕ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਚੰਡੀਗੜ੍ਹ ਦੇ ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਿਹਤ ਮੰਤਰੀ ਬਲਬੀਰ ਸਿੰਘ ਢਿੱਲੋਂ, ਕੈਬਨਿਟ ਮੰਤਰੀ ਆਸ਼ੂਤੋਸ਼, ਦੀਪਇੰਦਰ ਸਿੰਘ ਢਿੱਲੋਂ, ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਕਿਸਾਨ ਜਥੇਬੰਦੀਆਂ, ਪੱਤਰਕਾਰ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਾਸੀ ਹਾਜ਼ਰ ਸਨ। ਪੈਰੀਫੇਰੀ ਮਿਲਕਮੈਨ ਯੂਨੀਅਨ ਵੱਲੋਂ ਵੀ ਸ਼ਿਰਕਤ ਕਰਦਿਆਂ ਯੂਨੀਅਨ ਵੱਲੋਂ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਹੈ ਕਿ  ਯੂਨੀਅਨ  ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦੀ ਹੈ।  ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਕਿਸਾਨ ਪਿਛਲੇ ਬਾਰਾਂ ਦਿਨਾਂ ਤੋਂ ਠੰਢ ਦੇ ਮੌਸਮ ਦੌਰਾਨ  ਸੜਕਾਂ ਤੇ ਆਪਣੇ ਘਰ ਬਾਰ ਛੱਡ ਕੇ ਬੈਠੇ ਹਨ ਪਰ ਸਰਕਾਰ ਅੜੀਅਲ ਰਵੱਈਏ ਨੂੰ ਨਹੀਂ ਛੱਡ ਰਹੀ ਆਗੂਆਂ ਨੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਕਾਰਪੋਰੇਟ  ਘਰਾਣਿਆਂ ਦੀ ਖਾਤਰ ਪੂਰੇ ਦੇਸ਼ ਦਾ ਘਾਣ ਕਰ ਰਹੀ ਹੈ ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਕਾਰਨ ਹਰ ਵਰਗ ਦਾ ਘਾਣ ਹੋਣਾ ਨਿਸ਼ਚਿਤ ਹੈ ਇਸ ਲਈ ਸਰਕਾਰ ਨੂੰ ਤੁਰੰਤ ਕਾਲੇ ਕਾਨੂੰਨ ਵਾਪਸ  ਲੈਣੇ ਚਾਹੀਦੇ ਹਨ  ਇਸ ਮੌਕੇ ਪ੍ਰਧਾਨ ਸ਼ਿਆਮ ਨਾਡਾ  ਚੇਅਰਮੈਨ ਸੁਖਵਿੰਦਰ ਸਿੰਘ ਬਾਸੀਆਂ ਤੇ ਜਸਵੀਰ ਸਿੰਘ ਨਰੈਣਾ,  ਸੰਤ ਸਿੰਘ ਕੁਰੜੀ,    ਬਲਵਿੰਦਰ ਸਿੰਘ ਬੀੜ ਪ੍ਰਧਾਨ ਮੋਹਾਲੀ, ਸਤਪਾਲ ਸਿੰਘ ਸਵਾੜਾ, ਦਲਜੀਤ ਸਿੰਘ ਮਨਾਣਾ, ਭਗਤ ਸਿੰਘ ਕੰਸਾਲਾ,  ਹਰਜੰਗ ਸਿੰਘ,  ਜਸਵੀਰ ਸਿੰਘ ਢਕੋਰਾਂ, ਸੁਭਾਸ਼ ਗੋਚਰ, ਮਨਜੀਤ ਸਿੰਘ ਪ੍ਰਧਾਨ ਜ਼ੀਰਕਪੁਰ,  ਨਰਿੰਦਰ ਸਿੰਘ ਸਿਆਊ,   ਮਨਜੀਤ ਸਿੰਘ ਹੁਲਕਾ, ਸੁਰਿੰਦਰ ਸਿੰਘ ਬਰਿਆਲੀ, ਸਾਹਬ ਸਿੰਘ ਮੋਲੀ, ਸ਼ਿਆਮ ਲਾਲ ਝੂਰਹੇੜੀ, ਅਜਾਇਬ ਨਾਡਾ,  ਹਰਦੀਪ ਸਿੰਘ ਮਟੌਰ, ਜਗਤਾਰ ਸਿੰਘ, ਪ੍ਰੇਮ ਸਿੰਘ ਬੁੜੈਲ, ਗੋਲਡੀ ਮਹਿਦੂਦਾਂ,   ਆਦਿ ਹਾਜ਼ਰ ਸਨ।