ਪੰਜਾਬੀ ਕਿਸਾਨਾਂ ਨੇ ਸ਼ਾਂਤਮਈ ਸੰਘਰਸ਼ ਕਰ ਕੇ ਕੌਮ ਦਾ ਸਿਰ ਉੱਚਾ ਕੀਤਾ : ਗੁੱਗੂ ਗਿੱਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬੀ ਕਿਸਾਨਾਂ ਨੇ ਸ਼ਾਂਤਮਈ ਸੰਘਰਸ਼ ਕਰ ਕੇ ਕੌਮ ਦਾ ਸਿਰ ਉੱਚਾ ਕੀਤਾ : ਗੁੱਗੂ ਗਿੱਲ

image

ਚੰਡੀਗੜ੍ਹ, 8 ਦਸੰਬਰ (ਨੀਲ ਭਲਿੰਦਰ ਸਿੰਘ): ਦਿੱਲੀ ਦੀਆਂ ਬਰੂਹਾਂ ਉਤੇ ਅੜੇ ਬੈਠੇ ਕਿਸਾਨਾਂ ਨੂੰ ਵੱਖ-ਵੱਖ ਵਰਗਾਂ ਦੇ ਲੋਕ ਜਾ ਕੇ ਵਧ ਚੜ੍ਹ ਕੇ ਹੌਸਲਾ ਅਫ਼ਜਾਈ ਦੇ ਰਹੇ ਹਨ। ਪੰਜਾਬੀ ਫ਼ਿਲਮਾਂ ਦੇ ਨਾਮਵਰ ਅਦਾਕਾਰ ਗੁੱਗੂ ਗਿੱਲ ਵੀ ਅੱਜ ਉਚੇਚੇ ਤੌਰ ਉਤੇ ਦਿੱਲੀ ਪੁੱਜੇ। ਗੁੱਗੂ ਗਿੱਲ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ  ਕਰਦੇ ਹੋਏ ਬੜੇ ਮਾਣ ਨਾਲ ਕਿਹਾ ਕਿ ਪੰਜਾਬੀ ਕਿਸਾਨਾਂ ਨੇ ਦਿੱਲੀ ਵਿਚ ਸ਼ਾਂਤਮਈ ਅਤੇ ਮਿਸਾਲੀ ਸੰਘਰਸ਼ ਕਰ ਕੇ ਪੂਰੀ ਕੌਮ ਦਾ ਸਿਰ ਉੱਚਾ ਕਰ ਦਿਤਾ ਹੈ। ਉਨ੍ਹਾਂ ਕਿਹਾ  ਜਦੋਂ ਵੀ ਕੋਈ ਵਿਅਕਤੀ ਅਪਣੇ ਪਿੰਡ ਸ਼ਹਿਰ ਜਾਂ ਸੂਬੇ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਵੇਖ ਕੇ ਹੀ ਬਾਹਰ ਦੇ ਲੋਕ ਉਸ ਦੇ ਇਲਾਕੇ ਬਾਰੇ  ਅੰਦਾਜ਼ਾ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਹਿਲ ਬਹੁਤੇ ਲੋਕਾਂ ਦੇ ਮਨਾਂ ਵਿਚ ਖ਼ਦਸ਼ਾ ਸੀ ਕਿ ਕੋਈ ਵੀ ਸੰਘਰਸ਼ਸ਼ੀਲ ਬੱਚਾ, ਜਵਾਨ ਜਾਂ ਕੋਈ ਹੋਰ ਕੋਈ ਗ਼ਲਤੀ ਨਾ ਕਰ ਦੇਵੇ ਜਿਸ ਕਰ ਕੇ ਪੂਰੀ ਕੌਮ ਦਾ ਸਿਰ ਨੀਵਾਂ ਹੋਵੇ। ਗੁੱਗੂ ਗਿੱਲ ਨੇ ਕਿਹਾ ਕਿ ਇਨ੍ਹਾਂ ਖ਼ਦਸ਼ਿਆਂ ਤੋਂ ਐਨ ਉਲਟ ਸੰਘਰਸ਼ੀਲ ਕਿਸਾਨਾਂ ਭਾਵੇਂ ਉਨ੍ਹਾਂ ਵਿਚ ਬੱਚੇ ਜਵਾਨ ਜਾਂ ਹੋਰ ਕੋਈ ਵੀ ਹੋਵੇ ਇਹ ਸਾਬਤ ਕਰ ਦਿਤਾ ਹੈ ਕਿ ਇਨ੍ਹਾਂ ਨੂੰ ਸਿਖਾਉਣ ਦੀ ਨਹੀਂ ਬਲਕਿ ਇਨ੍ਹਾਂ ਤੋਂ ਸਿੱਖਣ ਦੀ ਲੋੜ ਹੈ।