ਰਾਜ ਚੌਹਾਨ ਨੂੰ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦਾ ਸਪੀਕਰ ਚੁਣਿਆ
ਰਾਜ ਚੌਹਾਨ ਨੂੰ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦਾ ਸਪੀਕਰ ਚੁਣਿਆ
ਟੋਰਾਂਟੋ, 8 ਦਸੰਬਰ : ਕੈਨੇਡਾ ਵਿਚ ਭਾਰਤੀ ਮੂਲ ਦੇ ਵਿਧਾਇਕ ਰਾਜ ਚੌਹਾਨ ਨੂੰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਹੈ। ਉਹ ਇਹ ਅਹੁਦਾ ਸੰਭਾਲਣ ਵਾਲੇ ਕਮਿਊਨਿਟੀ ਦੇ ਪਹਿਲੇ ਆਗੂ ਹੈ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀ ਬੀ ਸੀ) ਨਿਊਜ਼ ਨੇ ਸੋਮਵਾਰ ਨੂੰ ਰੀਪੋਰਟ ਦਿਤੀ ਕਿ ਚੌਹਾਨ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ 'ਚ ਪੰਜ ਵਾਰ ਬਰਨਬੀ-ਐਡਮੰਡਜ਼ ਖੇਤਰ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ ਅਤੇ ਪਿਛਲੀ ਸਰਕਾਰ ਵਿਚ ਉਪ-ਪ੍ਰਧਾਨ ਸਨ ਅਤੇ ਚੇਅਰਮੈਨ ਵਜੋਂ ਉਹ ਡੈਰਲ ਪਲੇਕਾਸ ਦੀ ਥਾਂ ਲੈਣਗੇ। ਪੰਜਾਬ ਵਿਚ ਪੈਦਾ ਹੋਏ ਚੌਹਾਨ 1973 ਵਿਚ ਕੈਨੈਡਾ ਚਲੇ ਗਏ ਅਤੇ ਖੇਤਾਂ ਵਿਚ ਕੰਮ ਕਰਨ ਲੱਗੇ। ਦੂਜੇ ਪਰਵਾਸੀ ਮਜ਼ਦੂਰਾਂ ਦੇ ਸੋਸ਼ਣ ਅਤੇ ਅਮੀਰ ਦੇਸ਼ ਦੇ ਗਰੀਬ ਅਤੇ ਅਮੀਰ ਲੋਕਾਂ ਵਿੱਚ ਅੰਤਰ ਹੋਣ ਦਾ ਉਨ੍ਹਾਂ ਉੱਤੇ ਬਹੁਤ ਪ੍ਰਭਾਵ ਪਿਆ। ਖ਼ਬਰਾਂ ਵਿਚ ਦਸਿਆ ਗਿਆ ਕਿ ਉਨ੍ਹਾਂ ਕਮਿਊਨਿਟੀ ਅਤੇ ਮਜ਼ਦੂਰਾਂ ਦੇ ਸਮਾਜਕ ਨਿਆਂ ਲਈ ਬਹੁਤ ਵੱਡਾ ਯੋਗਦਾਨ ਪਾਇਆ। (ਪੀਟੀਆਈ)