ਖੇਡ ਜਗਤ ਤੋਂ ਆਈ ਮੰਦਭਾਗੀ ਖ਼ਬਰ, ਰਾਸ਼ਟਰੀ ਗੰਨ ਸ਼ੂਟਰ ਖ਼ੁਸ਼ਸੀਰਤ ਨੇ ਕੀਤੀ ਆਤਮਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਸਾਲ ਨੈਸ਼ਨਲ ਵਿੱਚ ਜਿੱਤੇ ਸਨ 11 ਗੋਲਡ ਮੈਡਲ

Internation Shooter Khushseerat

 

ਫਰੀਦਕੋਟ : ਖੇਡ ਜਗਤ 'ਚ ਆਪਣੀ ਕਾਬਲੀਅਤ ਦੇ ਦਮ 'ਤੇ ਵੱਖਰੀ ਪਛਾਣ ਬਣਾਉਣ ਵਾਲੀ ਰਾਸ਼ਟਰੀ ਗੰਨ ਸ਼ੂਟਰ ਖੁਸ਼ਸੀਰਤ ਨਾਲ ਜੁੜੀ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਖੁਸ਼ਸੀਰਤ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

 

 

 

ਜਾਣਕਾਰੀ ਮੁਤਾਬਕ ਖੁਸ਼ਸੀਰਤ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਹ ਇਸ ਸਾਲ ਕੋਈ ਮੈਡਲ ਨਾ ਮਿਲਣ ਤੋਂ ਪਰੇਸ਼ਾਨ ਸੀ। ਦੱਸ ਦੇਈਏ ਕਿ ਖੁਸ਼ਸੀਰਤ ਨੇ ਪਿਛਲੇ ਸਾਲ ਨੈਸ਼ਨਲਜ਼ ਵਿੱਚ 11 ਗੋਲਡ ਮੈਡਲ ਜਿੱਤੇ ਸਨ। ਫਰੀਦਕੋਟ ਦੇ ਹਰਿੰਦਰਾ ਨਗਰ ਦੀ ਰਹਿਣ ਵਾਲੀ 17 ਸਾਲਾ ਖੁਸ਼ਸੀਰਤ ਨੇ ਵੀ ਤੈਰਾਕੀ ਵਿੱਚ ਗੋਲਡ ਮੈਡਲ ਜਿੱਤਿਆ ਹੈ। ਖੁਸ਼ਸੀਰਤ ਵੱਲੋਂ ਚੁੱਕੇ ਇਸ ਕਦਮ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।