ਅਨੋਖੀ ਸ਼ਰਧਾਂਜਲੀ: ਛੋਟੇ ਬੱਚੇ ਨੇ ਫੌਜ ਦੀ ਵਰਦੀ ਦੇ ਟੁਕੜਿਆਂ ਨਾਲ ਬਣਾਈ CDS ਬਿਪਿਨ ਰਾਵਤ ਦੀ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਰੁਣ ਟੰਡਨ ਨੇ ਕਿਹਾ ਕਿ ਜਨਰਲ ਬਿਪਿਨ ਰਾਵਤ ਨਾ ਸਿਰਫ਼ ਫੌਜ ਦੇ ਸੀਨੀਅਰ ਅਧਿਕਾਰੀ ਸਨ, ਸਗੋਂ ਉਹ ਦੇਸ਼ ਦਾ ਮਾਣ ਸਨ

Picture of CDS Bipin Rawat made by little boy with pieces of army uniform

 

ਚੰਡੀਗੜ੍ਹ - CDS ਬਿਪਿਨ ਰਾਵਤ ਵਰਗੇ ਵੀਰ ਪੁੱਤਰ ਨੂੰ ਤਾਮਿਲਨਾਡੂ ਦੇ ਹੈਲੀਕਾਪਟਰ ਹਾਦਸੇ ਵਿਚ ਗੁਆ ਦਿੱਤਾ ਗਿਆ ਜਿਸ ਕਰ ਕੇ ਪੂਰੀ ਦੁਨੀਆਂ ਵਿਚ ਸੋਗ ਦੀ ਲਹਿਰ ਹੈ ਤੇ ਹਰ ਕਿਸੇ ਵੱਲੋਂ ਅਪਣੇ-ਅਪਣੇ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।  ਇਸੇ ਤਰ੍ਹਾਂ ਹੀ ਚੰਡੀਗੜ੍ਹ ਦੇ ਛੋਟੇ ਕਲਾਕਾਰ ਵਰੁਣ ਟੰਡਨ ਨੇ ਵੀ ਆਪਣੇ ਤਰੀਕੇ ਨਾਲ ਜਨਰਲ ਬਿਪਿਨ ਰਾਵਤ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਦਿੱਤੀ।

Picture of CDS Bipin Rawat made by little boy with pieces of army uniform

ਵਰੁਣ ਟੰਡਨ ਨੇ ਫੌਜ ਦੀ ਵਰਦੀ ਬਣਾਉਣ ਵਾਲੇ ਦਰਜ਼ੀ ਤੋਂ ਫੌਜ ਦੀ ਵਰਦੀ ਦੇ ਛੋਟੇ-ਛੋਟੇ ਕੱਪੜੇ ਕਰਵਾ ਲਏ ਅਤੇ ਉਸ ਟੁਕੜਿਆਂ ਨਾਲ ਜਨਰਲ ਬਿਪਿਨ ਰਾਵਤ ਦੀ ਤਸਵੀਰ ਤਿਆਰ ਕੀਤੀ। ਇਸ ਪੋਰਟਰੇਟ ਨੂੰ ਬਣਾਉਣ ਵਿਚ ਟੰਡਨ ਨੂੰ ਕਈ ਘੰਟੇ ਲੱਗੇ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸੀਡੀਐਸ ਬਿਪਿਨ ਰਾਵਤ ਨੂੰ ਯਾਦ ਕੀਤਾ ਤੇ ਸ਼ਰਧਾਜਵਲੀ ਭੇਂਟ ਕੀਤੀ। 

Picture of CDS Bipin Rawat made by little boy with pieces of army uniform

ਵਰੁਣ ਟੰਡਨ ਨੇ ਕਿਹਾ ਕਿ ਜਨਰਲ ਬਿਪਿਨ ਰਾਵਤ ਨਾ ਸਿਰਫ਼ ਫੌਜ ਦੇ ਸੀਨੀਅਰ ਅਧਿਕਾਰੀ ਸਨ, ਸਗੋਂ ਉਹ ਦੇਸ਼ ਦਾ ਮਾਣ ਸਨ। ਉਨ੍ਹਾਂ ਦੇ ਸਮੇਂ ਦੌਰਾਨ ਦੇਸ਼ ਦੀਆਂ ਫੌਜਾਂ ਨੇ ਕਈ ਰਿਕਾਰਡ ਕਾਇਮ ਕੀਤੇ ਅਤੇ ਕਈ ਸਫ਼ਲ ਆਪ੍ਰੇਸ਼ਨ ਕੀਤੇ। ਦੁਸ਼ਮਣ ਦੇਸ਼ ਬਿਪਿਨ ਰਾਵਤ ਦੇ ਨਾਂ 'ਤੋਂ ਡਰਦੇ ਸਨ ਪਰ ਉਨ੍ਹਾਂ ਨੇ ਇਕ ਹਾਦਸੇ ਨੇ ਉਹਨਾਂ ਨੂੰ ਸਾਡੇ ਕੋਲੋਂ ਖੋਹ ਲਿਆ ਪਰ ਸਾਨੂੰ ਜਨਰਲ ਬਿਪਿਨ ਰਾਵਤ ਵਰਗੇ ਦੇਸ਼ ਦੇ ਇੱਕ ਸੱਚੇ ਪੁੱਤਰ 'ਤੇ ਮਾਣ ਹੈ ਅਤੇ ਇੱਕ ਸੱਚੇ ਦੇਸ਼ ਭਗਤ ਅਤੇ ਬਹਾਦਰ ਸਿਪਾਹੀ ਵਜੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Picture of CDS Bipin Rawat made by little boy with pieces of army uniform

ਦੱਸ ਦੇਈਏ ਕਿ ਬੁੱਧਵਾਰ ਦੁਪਹਿਰ ਨੂੰ ਤਾਮਿਲਨਾਡੂ ਦੇ ਕੂਨੂਰ ਵਿਚ ਇੱਕ ਹੈਲੀਕਾਪਟਰ ਹਾਦਸੇ ਵਿਚ ਸੀਡੀਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਅਤੇ ਕਈ ਹੋਰ ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਇਸ ਖ਼ਬਰ ਤੋਂ ਬਾਅਦ ਪੂਰੇ ਦੇਸ਼ 'ਚ ਸੋਗ ਦਾ ਮਾਹੌਲ ਹੈ।