ਫਰੀਦਕੋਟ 'ਚ ਸਕੂਲ ਤੋਂ ਘਰ ਪਰਤਦੇ ਸਮੇਂ 11 ਸਾਲਾ ਬੱਚਾ ਹੋਇਆ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਾਸ਼ ਵਿੱਚ ਜੁਟੇ ਪੁਲਿਸ ਤੇ ਰਿਸ਼ਤੇਦਾਰ

photo

 

ਫਰੀਦਕੋਟ: ਫਰੀਦਕੋਟ ਦੇ ਇੱਕ ਕਾਨਵੈਂਟ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬੱਚਾ ਸਕੂਲ ਤੋਂ ਬਾਅਦ ਘਰ ਲਈ ਰਵਾਨਾ ਹੋਇਆ ਪਰ ਘਰ ਨਹੀਂ ਪਹੁੰਚਿਆ। ਲਾਪਤਾ ਵਿਦਿਆਰਥੀ ਦੀ ਪਛਾਣ 11 ਸਾਲਾ ਹਿੰਮਤਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਜੋ ਸਕੂਲ ਤੋਂ ਬਾਅਦ ਘਰ ਲਈ ਰਵਾਨਾ ਹੋਇਆ ਪਰ ਘਰ ਨਹੀਂ ਪਹੁੰਚ ਸਕਿਆ। ਪੁਲਿਸ ਅਤੇ ਪਰਿਵਾਰਕ ਮੈਂਬਰ ਬੱਚੇ ਦੀ ਭਾਲ ਕਰ ਰਹੇ ਹਨ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।