ਫਿਰੋਜ਼ਪੁਰ ਸ਼ਰਾਬ ਫੈਕਟਰੀ ਧਰਨਾ: ਫ਼ੈਕਟਰੀ ਮਾਲਕਾਂ ਵੱਲੋਂ ਹਾਈ ਕੋਰਟ ਦਾ ਰੁਖ਼ 

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਵੱਲੋਂ ਸ਼ਰਾਬ ਫੈਕਟਰੀ ਅੱਗੇ ਲਗਾਇਆ ਹੋਇਆ ਹੈ ਪੱਕਾ ਧਰਨਾ 

Ferozepur Liquor Factory Dharna Case

 

ਫਿਰੋਜ਼ਪੁਰ - ਵਿਧਾਨ ਸਭਾ ਹਲਕਾ ਜ਼ੀਰਾ ਦੇ ਨਾਲ ਲੱਗਦੇ ਪਿੰਡ ਰਟੋਲ ਰੋਹੀ ਵਿਚ ਬਣੀ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਬਾਹਰ ਪਿਛਲੇ ਚਾਰ ਮਹੀਨੇ ਤੋਂ ਲੱਗੇ ਧਰਨੇ ਨੂੰ ਲੈ ਕੇ ਫ਼ੈਕਟਰੀ ਮਾਲਕਾਂ ਵੱਲੋਂ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਹੈ। ਜਿਥੇ ਉਨ੍ਹਾਂ ਨੇ ਅਪਣੇ ਸਾਰੇ ਤੱਥ ਹਾਈਕੋਰਟ ਵਿਚ ਰੱਖੇ। ਇਸ ਨੂੰ ਲੈ ਕੇ ਹਾਈਕੋਰਟ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੈਕਟਰੀ ਦੇ ਬਾਹਰ ਬੈਠੇ ਧਰਨਾਕਾਰੀਆਂ ਨੂੰ 300 ਮੀਟਰ ਦੂਰ ਧਰਨਾ ਕਰਵਾਉਣ ਲਈ ਆਦੇਸ਼ ਜਾਰੀ ਕੀਤੇ ਗਏ ਸਨ ਪਰ ਧਰਨਾਕਾਰੀਆਂ ਵੱਲੋਂ ਹਾਈ ਕੋਰਟ ਦੇ ਵੀ ਆਦੇਸ਼ ਨੂੰ ਟਿੱਚ ਸਮਝਿਆ ਗਿਆ ਤੇ ਫੈਕਟਰੀ ਮਾਲਕਾਂ ਵੱਲੋਂ ਆਪਣਾ ਹਰਜਾਨਾਂ ਲੈਣ ਲਈ ਪਹਿਲਾਂ ਪੰਜ ਕਰੋੜ ਤੇ ਫੇਰ ਪੰਦਰਾਂ ਕਰੋੜ ਰੁਪਏ ਦਾ ਪੱਖ ਰੱਖਿਆ ਗਿਆ।

ਹਾਈਕੋਰਟ ਵੱਲੋਂ ਇਸ ਦੇ ਤਹਿਤ ਪੰਜਾਬ ਸਰਕਾਰ ਨੂੰ ਇਹ ਹਰਜਾਨਾ ਜਮ੍ਹਾਂ ਕਰਵਾਉਣ ਲਈ ਕਿਹਾ ਹੁਣ ਹਾਈ ਕੋਰਟ ਨੇ 20 ਦਸੰਬਰ ਨੂੰ ਪ੍ਰਸ਼ਾਸਨ ਨੂੰ ਫੇਰ ਤਲਬ ਕੀਤਾ ਗਿਆ ਤੇ ਇੰਨਾ ਹੀ ਕਿਹਾ ਕਿ ਜਿਹੜੇ ਧਰਨਾਕਾਰੀ ਉਥੇ ਬੈਠੇ ਹਨ। ਉਹਨਾਂ ਦਾ ਪ੍ਰਾਪਰਟੀ ਵੇਰਵਾ ਦਿੱਤਾ ਜਾਵੇ ਜਿਸ ਨੂੰ ਲੈ ਕੇ ਡੀਸੀ ਅੰਮ੍ਰਿਤਾ ਸਿੰਘ ਦੇ ਨਾਲ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮਾਲਬਰੋਜ਼ ਸ਼ਰਾਬ ਫੈਕਟਰੀ ਪਹੁੰਚੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸਮਝਾਇਆ ਪਰ ਧਰਨਾਕਾਰੀਆਂ ਵੱਲੋਂ ਆਪਣੇ ਹੀ ਪੱਖ ਰੱਖੇ ਗਏ ਤੇ ਪ੍ਰਸ਼ਾਸਨ ਦੀ ਇਕ ਵੀ ਨਾ ਸੁਣੀ ਤੇ ਫੈਕਟਰੀ ਬੰਦ ਕਰਨ ਲਈ ਨਾਅਰੇ ਬਾਜ਼ੀ ਕੀਤੀ ਗਈ।