Patiala News: ਇਕੱਠੇ ਪੜ੍ਹਦੇ ਮੁੰਡੇ ਕੁੜੀ ਨੇ ਕਰ ਦਿਤਾ ਕਾਰਾ, ਮਿੰਟਾਂ ਵਿਚ ਹੀ ਪੈ ਗਿਆ ਚੀਕ ਚਿਹਾੜਾ
Patiala News: ਦੋਵਾਂ ਨੇ ਭਾਖੜਾ ਵਿਚ ਮਾਰੀ ਛਾਲ
Patiala News in Punjabi Couple jumps into Bhakra canal: ਪਟਿਆਲਾ ਦੀ ਪਸਿਆਣਾ ਭਾਖੜਾ ਨਹਿਰ 'ਚ ਇਕ ਮੁੰਡੇ ਕੁੜੀ ਨੇ ਛਾਲ ਮਾਰ ਦਿਤੀ। ਕੁੜੀ ਦੀ ਮ੍ਰਿਤਕ ਦੇਹ ਨਹਿਰ ’ਚੋਂ ਬਾਹਰ ਕੱਢ ਲਈ ਗਈ ਹੈ, ਮੁੰਡੇ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੰਗਰੂਰ ਰੋਡ ‘ਤੇ ਸਥਿਤ ਇੱਕ ਨਰਸਿੰਗ ਕਾਲਜ ਦੇ ਵਿਦਿਆਰਥੀ ਸਨ। ਮ੍ਰਿਤਕ ਲੜਕੀ ਦੀ ਪਛਾਣ ਸਰਬਜੀਤ ਕੌਰ (21) ਵਾਸੀ ਟੋਹਾਣਾ, ਹਰਿਆਣਾ ਵਜੋਂ ਹੋਈ ਹੈ। ਨੌਜਵਾਨ ਦੀਵਾਨੂਰ ਸਿੰਘ (24) ਵਾਸੀ ਤੋਪਖਾਨਾ ਮੋੜ, ਪਟਿਆਲਾ ਹੈ।
ਇਹ ਵੀ ਪੜ੍ਹੋ: Delhi News: ਦਿੱਲੀ ਦੇ VVIP ਇਲਾਕੇ 'ਚ ਐਨਕਾਊਂਟਰ, ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਤੇ ਪੁਲਿਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਗੋਤਾਖੋਰਾਂ ਨੇ ਦੱਸਿਆ ਕਿ ਲੜਕਾ ਅਤੇ ਲੜਕੀ ਦੋਵੇਂ ਸਕੂਟੀ ‘ਤੇ ਭਾਖੜਾ ਨਹਿਰ ਦੇ ਕੰਢੇ ਪਹੁੰਚੇ ਸਨ। ਲੜਕੀ ਨੇ ਅਚਾਨਕ ਨਹਿਰ ਵਿੱਚ ਛਾਲ ਮਾਰ ਦਿੱਤੀ। ਨੌਜਵਾਨ ਨੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨੌਜਵਾਨ ਵੀ ਰੁੜ੍ਹ ਗਿਆ।
ਇਹ ਵੀ ਪੜ੍ਹੋ: Dera Bassi News: ਜਨਮ ਦਿਨ ਮਨਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਉੱਪਰਲੀ ਮੰਜ਼ਿਲ ਤੋਂ ਡਿੱਗਿਆ ਹੇਠਾਂ, ਮੌਤ
ਗੋਤਾਖੋਰ ਵੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਕੁੜੀ ਨੂੰ ਬਾਹਰ ਕੱਢਿਆ ਤਾਂ ਉਹ ਮਰ ਚੁੱਕੀ ਸੀ। ਫਿਲਹਾਲ ਲੜਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਰਿਵਾਰ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਪਸਿਆਣਾ ਥਾਣੇ ਦੇ ਐਸਐਚਓ ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।