Giani Harpreet Singh: ਪੰਜਾਬ 'ਚ ਗੈਂਗਸਟਰਵਾਦ ਦੀ ਨਵੀਂ ਬਿਮਾਰੀ ਚਿੰਤਾ ਦਾ ਵਿਸ਼ਾ, ਗਿ. ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ
ਜਥੇਦਾਰ ਨੇ ਕਿਹਾ ਕਿ ਪੰਜਾਬ ਵਿਚ ਅੱਜ ਅਜੀਬ ਹੀ ਬਿਮਾਰੀ ਨੇ ਘਰ ਕਰ ਲਿਆ ਹੈ
Giani Harpreet Singh: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਲਾਈਵ ਹੋ ਕੇ ਸਿੱਖ ਮਸਲਿਆਂ ਨੂੰ ਚੁੱਕਿਆਂ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰਵਾਦ ਵਧ ਰਿਹਾ ਹੈ ਤੇ ਧੜਾਧੜ ਨਸ਼ਾ ਵਿਕ ਰਿਹਾ ਹੈ, ਖਰੀਦਿਆ ਜਾ ਰਿਹਾ ਹੈ ਪਰ ਸਰਕਾਰਾਂ ਮੂਕ-ਦਰਸ਼ਕ ਬਣ ਕੇ ਬੈਠੀਆਂ ਹੋਈਆਂ ਹਨ।
ਉਹਨਾਂ ਨੇ ਸਿੱਖਾਂ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਦੇਸ਼ ਵਿਦੇਸ਼ ਵਿਚ ਸਿੱਖਾਂ ਦੇ ਕਤਲ ਹੋ ਰਹੇ ਹਨ। ਜਥੇਦਾਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ ਹੈ, ਇੱਥੇ ਬਾਬਾ ਬੰਦਾ ਸਿੰਘ ਜੀ ਅਲੱਗ ਮੁਲਕਾਂ ਦੀਆਂ ਖੁਫ਼ੀਆ ਬਹਾਦਰ ਬਾਬਾ ਦੀਪ ਸਿੰਘ ਜੀ ਤੇ ਹੋਰ ਵੱਡੇ ਵੱਡੇ ਸੂਰਬੀਰ ਹਜ਼ਾਰਾਂ ਦੀ ਗਿਣਤੀ ਵਿਚ ਪੈਦਾ ਹੋਏ ਨੇ ਇੱਥੇ ਉਹ ਸੂਰਬੀਰ ਵੀ ਪੈਦਾ ਹੋਏ ਜਿਨ੍ਹਾਂ ਨੂੰ ਸਮਾਜ ਨੇ ਡਾਕੂ ਕਿਹਾ। ਫਿਰ ਉਹ ਚਾਹੇ ਜਿਊਣਾ ਮੋੜ ਹੋਵੇ ਜਾਂ ਕੋਈ ਹੋਰ ਉਹਨਾਂ ਸੂਰਬੀਰਾਂ ਨੇ ਨੈਤਿਕਤਾ ਦਾ ਪੱਲਾ ਨਾ ਛੱਡਿਆ।
ਜਥੇਦਾਰ ਨੇ ਕਿਹਾ ਕਿ ਪੰਜਾਬ ਵਿਚ ਅੱਜ ਅਜੀਬ ਹੀ ਬਿਮਾਰੀ ਨੇ ਘਰ ਕਰ ਲਿਆ ਹੈ, ਪੰਜਾਬ ਵਿਚ ਗੈਂਗਸਟਰਵਾਦ ਤੇ ਟਾਰਗੇਟ ਕਿਲਿੰਗ ਧੜਾਧੜ ਹੋ ਰਹੀ ਹੈ। ਇਸ ਤੋਂ ਵੱਧ ਚਿੰਤਾ ਦਾ ਵਿਸ਼ਾ ਇਹ ਹੈ ਕੇ ਹੁਣ ਗੈਂਗਸਟਰਾਂ ਨੂੰ ਵੱਖ-ਵੱਖ ਮੁਲਕਾਂ ਦੀਆਂ ਖੂਫੀਆਂ ਏਜੰਸੀਆਂ ਵੀ ਵਰਤ ਰਹੀਆਂ ਹਨ। ਉਹਨਾਂ ਨੇ ਕੈਨੇਡਾ ਵਿਚ ਹਰਦੀਪ ਨਿੱਝਰ ਦੇ ਕਤਲ, ਰਿਪਦਮਨ ਸਿੰਘ ਮਲਿਕ ਦੇ ਕਤਲ, ਪਾਕਿਸਤਾਨ ਦੇ ਵਿਚ ਪਰਮਜੀਤ ਸਿੰਘ ਪੰਜਵੜ ਦੇ ਕਤਲ ਦਾ ਵੀ ਜ਼ਿਕਰ ਕੀਤਾ।
(For more news apart from Giani Harpreet Singh, stay tuned to Rozana Spokesman)