ਮੁਅੱਤਲ ਹੋਣ ਮਗਰੋਂ ਡਾ. ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ
'ਮੇਰੀ ਕਾਂਗਰਸ ਹਾਈ ਕਮਾਨ ਨਾਲ ਚੱਲ ਰਹੀ ਹੈ ਗੱਲਬਾਤ'
Dr. Navjot Kaur Sidhu's big statement after suspension
ਚੰਡੀਗੜ੍ਹ: ਮੁਅੱਤਲ ਹੋਣ ਮਗਰੋਂ ਡਾ.ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਮੇਰੀ ਹਾਈ ਕਮਾਨ ਨਾਲ ਗੱਲ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਮੈ ਸੱਚ ਬੋਲਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਰਾਜਾ ਵੜਿੰਗ ਭ੍ਰਿਸ਼ਟ ਪ੍ਰਧਾਨ ਹੈ।ਉਨਾਂ ਨੇ ਕਿਹਾ ਹੈ ਕਿ ਮੈਂ ਸੁਖਜਿੰਦਰ ਰੰਧਾਵਾ ਨੂੰ ਜਵਾਬ ਦੇਣਾ ਚਾਹੁੰਦੇ ਹੈ ਲੀਗਲ ਨੋਟਿਸ ਭੇਜ ਕੇ ਦੇਖੋ ਮੇਰੇ ਕੋਲ ਸਬੂਤ ਹਨ। ਉਨਾਂ ਨੇ ਕਿਹਾ ਹੈ ਕਿ ਸਬੂਤਾਂ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ।
ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧ ਹਨ। ਉਨ੍ਹਾਂ ਨੇ ਕਿ ਹੈ ਕਿ ਰੰਧਾਵਾ ਜਿਹਦੇ ਪੈਰੀ ਹੱਥ ਲਗਾਉਂਦਾ ਸੀ ਉਹਦੇ ਵੀ ਛੁਰਾ ਮਾਰਿਆ। ਉਨਾਂ ਨੇ ਕਿਹਾ ਹੈ ਕਿ ਲੀਗਲ ਨੋਟਿਸ ਦੇ ਕੇ ਦੇਖੇ ਮੈਂ ਵੀ ਸਬੂਤ ਦੇਵਾਂਗੀ।