ਹਲਕਾ ਘਨੌਰ ਦੇ ਵਿਧਾਇਕ ਜਲਾਲਪੁਰ ਸਮੇਤ 18 ਜਣੇ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਪੰਚਾਇਤ ਘਨੌਰ ਦੀਆਂ 2012 ਵਿਚ ਹੋਈਆਂ ਚੋਣਾਂ ਵਿਚ ਘਨੌਰ ਪੁਲਿਸ ਵਲੋਂ ਵੱਖ-ਵੱਖ ਧਰਾਵਾਂ ਤਹਿਤ ਨਾਮਜ਼ਦ ਕੀਤੇ ਗਏ........

Halka Ghanaur MLA Jalalpur

ਰਾਜਪੁਰਾ : ਨਗਰ ਪੰਚਾਇਤ ਘਨੌਰ ਦੀਆਂ 2012 ਵਿਚ ਹੋਈਆਂ ਚੋਣਾਂ ਵਿਚ ਘਨੌਰ ਪੁਲਿਸ ਵਲੋਂ ਵੱਖ-ਵੱਖ ਧਰਾਵਾਂ ਤਹਿਤ ਨਾਮਜ਼ਦ ਕੀਤੇ ਗਏ ਮੌਜੂਦਾ ਵਿਧਾਇਕ ਮਦਨ ਲਾਲ ਜਲਾਲਪੁਰ ਸਮੇਤ 18 ਜਣਿਆਂ ਨੂੰ ਅੱਜ ਰਾਜਪੁਰਾ ਦੀ ਅਦਾਲਤ ਵਲੋਂ ਬਰੀ ਕਰ ਦਿਤਾ ਹੈ। ਫ਼ੈਸਲੇ ਮਗਰੋਂ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲਾਲਪੁਰ ਨੇ ਕਿਹਾ ਕਿ ਉਹਨਾਂ ਨੂੰ ਅਦਾਲਤ ਉਤੇ ਪੂਰਾ ਭਰੋਸਾ ਸੀ ਤੇ ਅੱਜ ਉਹਨਾਂ ਨੂੰ ਇਨਸਾਫ਼ ਮਿਲਿਆ ਹੈ ਤੇ ਸੱਚਾਈ ਦੀ ਜਿੱਤ ਹੋਈ ਹੈ। 
ਜਲਾਲਪੁਰ ਨੇ ਇਲਜ਼ਾਮ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਦੇ ਕਥਿਤ ਇਸ਼ਾਰੇ ਉਤੇ ਘਨੌਰ ਵਿਖੇ 2012 ਵਿਚ ਹੋਈਆਂ

ਨਗਰ ਪੰਚਾਇਤ ਚੋਣਾਂ ਦੌਰਾਨ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਵਿਰੁਧ ਘਨੌਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮੌਕੇ ਬਚਾਉ ਪੱਖ ਦੇ ਸੀਨੀਅਰ ਵਕੀਲ ਬਲਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ 2010 ਵਿਚ ਘਨੌਰ ਪੁਲਿਸ ਨੇ ਮਦਨ ਲਾਲ ਜਲਾਲਪੁਰ ਸਮੇਤ 19 ਜਣਿਆਂ ਖਿਲਾਫ ਧਾਰਾ 353, 332, 186, 323, 324, 325, 201, 148, 149 ਆਈਪੀਸੀ ਅਤੇ 131, 132, 134ਬੀ ਰੀਪਰਜ਼ੈਟੇਸ਼ਨ ਆਫ ਪੀਪਲ ਐਕਟ 1951 ਤਹਿਤ ਮਾਮਲਾ ਦਰਜ ਕੀਤਾ ਸੀ। ਉਹਨਾਂ ਦੱਸਿਆ ਕਿ 7 ਸਾਲ ਚੱਲੇ ਕੇਸ ਵਿਚ 3 ਦਰਜਨ ਦੇ ਕਰੀਬ ਗਵਾਹੀਆਂ ਹੋਈਆ। 

ਮਾਣਯੋਗ ਅਦਾਲਤ ਰਾਜਪੁਰਾ ਦੇ ਜੱਜ ਸਾਹਿਬ ਨੇ ਸੀਨੀਅਰ ਵਕੀਲ ਬਲਜਿੰਦਰ ਸਿੰਘ ਸੈਣੀ ਦੀਆਂ ਦਲੀਲਾਂ ਉਤੇ ਸਹਿਮਤ ਹੁੰਦੇ ਹੋਏ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਸਮੇਤ ਨਰਭਿੰਦਰ ਸਿੰਘ, ਮੁਸ਼ਤਾਕ ਅਲੀ, ਕਮਲਜੀਤ ਸਿੰਘ, ਸੰਦੀਪ ਕੁਮਾਰ, ਕ੍ਰਿਸ਼ਨ ਕੁਮਾਰ, ਸਤਨਾਮ ਸਿੰਘ, ਕਮਲਜੀਤ ਸਿੰਘ, ਕਰਨੈਲ ਸਿੰਘ, ਹਰਨਾਥ ਸਿੰਘ, ਇਕਬਾਲ ਸਿੰਘ, ਸੁਖਦੇਵ ਸਿੰਘ, ਸਤਪਾਲ ਸਿੰਘ, ਗੁਰਮੇਲ ਸਿੰਘ, ਬਲਿਹਾਰ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਉਂਟਸਰ ਅਤੇ ਖੁਸ਼ੀ ਮੁਹੰਮਦ ਨੂੰ ਅੱਜ ਬਾਇੱਜ਼ਤ ਬਰੀ ਕਰ ਦਿਤਾ।