ਕਾਂਗਰਸ ਤੇ ਬਾਦਲ ਦਲ ਨੂੰ ਛੱਡ ਸਾਰੀਆਂ ਹੀ ਹਮਖਿਆਲ ਪਾਰਟੀਆਂ ਇਕਮਿਕ ਹੋ ਕੇ ਚੋਣਾਂ ਲੜਨ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕਾਂਗਰਸ ਤੇ ਬਾਦਲ ਪਰਵਾਰ...

Except Congress and Badal parties, other should face Election together

ਤਰਨ ਤਾਰਨ, ਚੋਹਲਾ ਸਾਹਿਬ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕਾਂਗਰਸ ਤੇ ਬਾਦਲ ਪਰਵਾਰ ਨੂੰ ਛੱਡਕੇ ਬਾਕੀ ਸਾਰੀਆਂ ਹੀ ਹਮਖਿਆਲ ਪਾਰਟੀਆਂ ਨੂੰ ਇਕੋ ਪਲੇਟਫਾਰਮ ਉਤੇ ਇਕੱਠੇ ਹੋ ਕੇ ਚੋਣਾਂ ਲੜਨ ਦੀ ਪੇਸ਼ਕਸ਼ ਕੀਤੀ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਇਸ ਗੁੰਡਾਰਾਜ ਤੋਂ ਨਿਜਾਤ ਦਿਵਾਈ ਜਾ ਸਕੇ। ਬ੍ਰਹਮਪੁਰਾ ਵਿਖੇ ਪੰਚਾਇਤ ਚੋਣਾਂ ਵਿਚ ਜੇਤੂ ਰਹੇ ਉਮੀਦਵਾਰਾਂ ਨੂੰ ਸਨਮਾਨਤ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ

ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੇ ਸਾਰੇ ਹੀ ਉਮੀਦਵਾਰ ਵਧਾਈ ਦੇ ਪਾਤਰ ਹਨ ਚਾਹੇ ਉਹ ਹਾਰੇ ਹੋਣ ਚਾਹੇ ਫਿਰ ਜਿੱਤੇ ਹੋਣ ਕਿਉਂਜੋਂ ਕਾਂਗਰਸ ਸਰਕਾਰ ਨੇ ਇਹਨਾਂ ਚੋਣਾਂ ਦੌਰਾਨ ਰੱਜ ਕੇ ਗੁੰਡਾਗਰਦੀ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰਾਂ ਦੇ ਕਾਗਜ਼ ਵੀ ਧੱਕੇ ਨਾਲ ਰੱਦ ਕੀਤੇ ਗਏ। ਉਨ੍ਹਾਂ ਅਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਸਰਕਾਰ ਉਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਇਹਨਾਂ ਦੋਹਾਂ ਪਾਰਟੀਆਂ ਨੇ ਸਿੱਖ ਕੌਮ ਨਾਲ ਵੱਡਾ ਧੱਕਾ ਅਤੇ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।

ਕਾਂਗਰਸ ਪਾਰਟੀ ਨੇ ਸਾਡੇ ਗੁਰੂ ਧਾਮਾਂ ਉਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਸਿੱਖ ਵਿਰੋਧੀ ਹੈ ਕਿਉਂਜੋ ਇਹਨਾਂ ਵਲੋਂ ਕੀਤੇ ਜ਼ੁਲਮ ਤਸ਼ੱਦਦ ਦਾ ਦਰਦ ਸਿੱਖ ਕੌਮ ਅਜੇ ਤਕ ਅਪਣੇ ਪਿੰਡੇ ਉਤੇ ਹੰਢਾ ਰਹੀ ਹੈ ਅਤੇ ਬਾਦਲ ਪਰਵਾਰ ਨੇ ਪੰਥ ਦੇ ਨਾਂ ਉਤੇ ਸਿੱਖ ਕੌਮ ਨੂੰ ਮੂਰਖ਼ ਬਣਾਇਆ ਹੈ ਜਿਹਨਾਂ ਅਪਣੇ ਨਿਜੀ ਸਵਾਰਥਾਂ ਲਈ ਸਿੱਖ ਕੌਮ ਦੇ ਨਾਲ ਗ਼ੱਦਾਰੀ ਕੀਤੀ ਹੈ ਅਤੇ ਸੌਦਾ ਸਾਧ ਦੇ ਨਾਲ ਰਲਕੇ ਸਿੱਖੀ ਨੂੰ ਸ਼ਰਮਸ਼ਾਰ ਕੀਤਾ ਹੈ। 

ਉਹਨਾਂ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਸੁਖਬੀਰ ਸਿੰਘ ਬਾਦਲ ਵਿਚ ਪਾਰਟੀ ਦਾ ਪ੍ਰਧਾਨ ਬਣਨ ਲਈ ਸਿਰਫ਼ ਇਕੋ ਹੀ ਗੁਣ ਸੀ ਅਤੇ ਉਹ ਇਹ ਸੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦਾ ਲੜਕਾ ਹੈ, ਜਿਸਨੇ ਪ੍ਰਧਾਨ ਬਣਦੇ ਸਾਰ ਹੀ ਸਿੱਖ ਕੌਮ ਅਤੇ ਪਵਿੱਤਰ ਸ਼੍ਰੋਮਣੀ ਅਕਾਲੀ ਦਲ ਦਾ ਜਹਾਜ਼ ਡੁੱਬੋ ਕੇ ਰੱਖ ਦਿਤਾ ਅਤੇ ਸੂਬੇ ਵਿਚ ਜੀਜੇ-ਸਾਲੇ ਦੇ ਇਸ਼ਾਰੇ ਉਤੇ ਅੰਨੀ ਲੁੱਟਖੋਹ ਕੀਤੀ ਗਈ।