ਅਕਾਲੀ ਦਲ ਮੌਕੇ ਪੰਚਾਇਤੀ ਚੋਣਾਂ 'ਚ ਸਰਬ ਸੰਮਤੀ ਹੁੰਦੀ ਰਹੀ ਹੈ : ਰੰਧਾਵਾ
ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਮੌਕੇ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਮੌਕੇ ਹਮੇਸ਼ਾ ਬਖੇੜੇ ਹੁੰਦੇ ਰਹੇ ਹਨ........
ਪੱਟੀ : ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਮੌਕੇ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਮੌਕੇ ਹਮੇਸ਼ਾ ਬਖੇੜੇ ਹੁੰਦੇ ਰਹੇ ਹਨ ਅਤੇ ਭਰਾ ਮਾਰੂ ਜੰਗ ਹੁੰਦੀ ਰਹੀ ਜਿਸ ਦਾ ਨਤੀਜਾ ਲੋਕ ਅੱਜ ਵੀ ਭੁਗਤ ਰਹੇ ਹਨ ਪਰ ਇਸ ਵਾਰ ਕਾਂਗਰਸ ਸਰਕਾਰ ਮੌਕੇ ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਬਿਨ੍ਹਾਂ ਪਰਚੇ ਤੇ ਬਿਨ੍ਹਾਂ ਖਰਚੇ ਦੇ ਕਰਾ ਕੇ ਮਿਸਾਲ ਪੈਦਾ ਕੀਤੀ ਹੈ। ਜਿਸ ਵਿਚ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਾ ਕੇ ਸਰਬਸੰਮਤੀ ਨਾਲ ਕਾਂਗਰਸ ਪਾਰਟੀ ਦੇ ਸਰਪੰਚ-ਪੰਚ ਬਣਾ ਕੇ ਇਤਿਹਾਸ ਰਚਿਆ ਹੈ।
ਇਸ ਪ੍ਰਗਟਾਵਾ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਪੰਜਾਬ ਵਲੋਂ ਹਲਕਾ ਪੱਟੀ ਦੇ ਪਿੰਡ ਠੱਠੀਆਂ ਮਹੰਤਾ ਵਿਖੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਸਰਪੰਚਾਂ-ਪੰਚਾਂ ਦੇ ਸਨਮਾਨ ਲਈ ਕਰਾਏ ਗਏ ਸਮਾਗਮ ਦੌਰਾਨ ਕੀਤਾ ਗਿਆ। ਇਸ ਮੌਕੇ ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਾਝੇ ਦੀ ਫੇਰੀ ਦੌਰਾਨ ਕਾਂਗਰਸ ਸਰਕਾਰ ਉਪਰ ਦੋਸ਼ ਲਾਏ ਕਿ ਇੰਨ੍ਹਾਂ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ।
ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਣਜਾਨ ਹਨ ਕਿ ਕੈਪਟਨ ਦੀ ਸਰਕਾਰ ਨੇ 3700 ਕਰੋੜ ਦਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਚੰਗਾ ਹੁੰਦਾ ਜੇ ਪ੍ਰਧਾਨ ਮੰਤਰੀ ਵੀ ਕਿਸਾਨਾਂ ਲਈ ਵਿਸ਼ੇਸ਼ ਪੈਕਜ ਦਿੰਦੇ ਪਰ ਫਿਰ ਉਹ ਜੁਮਲਾ ਕਰਕੇ ਹੀ ਵਾਪਸ ਚਲੇ ਗਏ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ 1984 ਦੇ ਦੰਗਿਆਂ ਤੇ ਕਾਰਵਾਈ ਦੀ ਗੱਲ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਬਰਗਾੜੀ ਦੇ ਸ਼ਹੀਦਾ ਦੀ ਵੀ ਗੱਲ ਕਰੇ, ਜੇਲ੍ਹ ਮੰਤਰੀ ਨੇ ਬਾਦਲ ਪਰਿਵਾਰ ਨੂੰ ਝੂਠਾ ਕਰਾਰ ਦਿਤਾ।