ਮੈਟਰੋ ਤੋਂ ਬਾਅਦ ਹੁਣ ਜਹਾਜ਼ਾਂ ਵਿੱਚ ਵੀ ਪਹੁੰਚੀ ਕਿਸਾਨੀ ਸੰਘਰਸ਼ ਦੀ ਗੂੰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਦੇ ਆਮ ਲੋਕਾਂ ਦਾ ਵੀ ਸਾਥ ਮਿਲ ਸਕੇ, ਜਿਨ੍ਹਾਂ ਨੂੰ ਗੋਦੀ ਮੀਡੀਆ ਗ਼ਲਤ ਪ੍ਰਚਾਰ ਕਰਕੇ ਗੁੰਮਰਾਹ ਕਰ ਰਹੀ ਹੈ

Kulvir Singh Mushkabad

ਚੰਡੀਗੜ੍ਹ: ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਅੰਦੋਲਨ ਅੱਜ 46ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਕੜਾਕੇ ਦੀ ਠੰਡ 'ਚ ਕਿਸਾਨ ਦਿੱਲੀ ਦੀਆਂ ਹੱਦਾਂ ਦੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨ ਵੱਖ-ਵੱਖ ਢੰਗ ਨਾਲ ਖੇਤੀ ਕਾਨੂੰਨਾਂ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਇਸ ਦੌਰਾਨ ਮਾਛੀਵਾੜਾ ਦੇ ਮੁਸ਼ਕਾਬਾਦ ਦਾ ਇੱਕ ਕਿਸਾਨ ਨੌਜਵਾਨ 25 ਦਿਨਾਂ ਤੋਂ ਵੱਖਰੇ ਅੰਦਾਜ਼ 'ਚ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ।

ਦੱਸ ਦੇਈਏ ਕਿ ਇਹ ਕਿਸਾਨ ਨੌਜਵਾਨ ਕਦੀ ਬਸ, ਟ੍ਰੇਨ, ਮੈਟਰੋ ਤੇ ਇੱਥੋਂ ਤਕ ਕੇ ਹਵਾਈ ਜਹਾਜ਼ 'ਚ ਸਫਰ ਕਰਕੇ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਨੁਕਸਾਨ ਬਾਰੇ ਪ੍ਰਚਾਰ ਕਰਦਾ ਹੈ ਤੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕਿਸਾਨਾਂ ਦਾ ਸਮਰਥਨ ਕਰਨ। ਨੌਜਵਾਨ  ਖੁਦ ਦੇ ਖਰਚੇ ਤੇ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ।

ਪਹਿਲਾ ਵੀ ਇਸ ਕਿਸਾਨ ਨੌਜਵਾਨ ਨੇ ਦਿੱਲੀ ਤੋਂ ਵਾਪਸ ਆ ਕੇ ਪੰਜਾਬ ਵਿੱਚ ਵੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਬੱਸਾਂ ਵਿੱਚ ਚੜ੍ਹ -ਚੜ੍ਹ ਕੇ ਲੋਕਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕੀਤਾ ਤਾਂ ਕਿ ਹਰ ਕੋਈ ਦਿੱਲੀ ਜਾ ਕੇ ਇਸ ਸੰਘਰਸ਼ ਦਾ ਹਿੱਸਾ ਬਣੇ। ਹੁਣ ਤਾਂ ਕਿਸਾਨਾਂ ਨੇ ਦਿੱਲੀ ਮੈਟਰੋ ਟਰੇਨ ਵਿਚ ਚੜ੍ਹ ਕੇ ਵੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਤਾਂ ਕਿ ਜੋ ਦਿੱਲੀ ਦੇ ਆਮ ਲੋਕਾਂ ਦਾ ਵੀ ਸਾਥ ਮਿਲ ਸਕੇ। ਜਿਨ੍ਹਾਂ ਨੂੰ ਗੋਦੀ ਮੀਡੀਆ ਗ਼ਲਤ ਪ੍ਰਚਾਰ ਕਰਕੇ ਗੁੰਮਰਾਹ ਕਰ ਰਹੀ ਹੈ।

ਦਿੱਲੀ ਦੇ ਲੋਕਾਂ ਦਾ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਜਿਕਰਯੋਗ ਹੈ ਕਿ ਕਿਸਾਨ ਲੰਬੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਚਾਰ ਮਗਰੋਂ ਹੁਣ ਦਿੱਲੀ ਹਰਿਆਣਾ ਹੁੰਦੇ ਹੋਏ ਯੂਪੀ ਦੇ ਆਗਰਾ 'ਚ ਆਪਣੇ ਮਿਸ਼ਨ ਤੇ ਹੈ।