ਬਰਡ ਫ਼ਲੂ : 10 ਦਿਨਾਂ ਲਈ ਬੰਦ ਰਹਿਣਗੀਆਂ ਪੋਲਟਰੀ ਮਾਰਕੀਟਾਂ : ਕੇਜਰੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਬਰਡ ਫ਼ਲੂ : 10 ਦਿਨਾਂ ਲਈ ਬੰਦ ਰਹਿਣਗੀਆਂ ਪੋਲਟਰੀ ਮਾਰਕੀਟਾਂ : ਕੇਜਰੀਵਾਲ

image

ਨਵੀਂ ਦਿੱਲੀ, 9 ਜਨਵਰੀ : ਦਿੱਲੀ ਸਰਕਾਰ ਬਰਡ ਫ਼ਲੂ ਨੂੰ ਲੈ ਕੇ ਕਾਫੀ ਅਲਰਟ ਹੋ ਗਈ ਹੈ। ਇਸੀ ਕ੍ਰਮ ’ਚ ਸਰਕਾਰ ਨੇ ਸਾਵਧਾਨੀ ਦੇ ਤੌਰ ’ਤੇ ਇਕ ਵੱਡਾ ਕਦਮ ਚੁੱਕਿਆ ਹੈ। ਗਾਜ਼ੀਪੁਰ ਮੁਰਗਾ ਮੰਡੀ ਨੂੰ ਸਰਕਾਰ ਨੇ 10 ਦਿਨਾਂ ਲਈ ਬੰਦ ਕਰ ਦਿਤਾ ਹੈ। ਸਰਕਾਰ ਨੇ ਇਸ ਤੋਂ ਇਲਾਵਾ ਬਾਹਰ ਤੋਂ ਵੀ ਮੁਰਗਾ-ਮੁਰਗੀ ਦੇ ਦਿੱਲੀ ਲਿਆਉਣ ’ਤੇ ਰੋਕ ਲਗਾ ਦਿਤੀ ਹੈ। ਦਿੱਲੀ ’ਚ ਬਾਹਰ ਤੋਂ ਆ ਰਹੀਆਂ ਚਿੜੀਆਂ ਦੀ ਸਿਹਤ ’ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਸਰਕਾਰ ਦੇ ਮੁਖੀਆ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਲਾਈਵ ਪ੍ਰੈੱਸ ਵਾਰਤਾ ’ਚ ਦਿਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਰਡ ਫਲੂ ਦੀ ਸੰਭਾਵਨਾ ਨੂੰ ਲੈ ਕੇ ਦਿੱਲੀ ਸਰਕਾਰ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ। ਸਰਕਾਰ ਪੂਰੀ ਤਰ੍ਹਾਂ ਨਾਲ ਅਲਰਟ ਮੋਡ ’ਤੇ ਹੈ। ਸਬੰਧਿਤ ਵਿਭਾਗਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ, ਜਿਥੇ ਵੀ ਪੰਛੀ ਮਰੇ ਮਿਲੇ ਹਨ, ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਬਰਡ ਫਲੂ ਨੂੰ ਲੈ ਕੇ ਸਾਵਧਾਨੀ ਵਰਤੀ ਜਾਵੇ। ਸਰਕਾਰ ਨੇ ਬਾਹਰ ਤੋਂ ਜ਼ਿੰਦਾ ਮੁਰਗਾ-ਮੁਰਗੀਆਂ ਦੇ ਲਿਆਉਣ ’ਤੇ ਰੋਕ ਲਗਾ ਦਿਤੀ ਹੈ। ਬਰਡ ਫਲੂ ਨੂੰ ਲੈ ਕੇ ਸਰਕਾਰ ਨੇ ਲੋਕਾਂ ਨੂੰ ਸੂਚਨਾ ਦੇ ਆਦਾਨ-ਪ੍ਰਦਾਨ ਲਈ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ। 011-23890318 ਇਸ ਨੰਬਰ ’ਤੇ 24 ਘੰਟਿਆਂ ਦੀ ਹੈਲਪਲਾਈਨ ਸੁਵਿਧਾ ਮਿਲੇਗੀ।     (ਪੀਟੀਆਈ)