ਭਾਜਪਾ ਆਗੂ ਦਾ ਘਿਰਾਉ ਕਰਨ ਜਾ ਰਹੇ ਹਰਸ਼ਰਨ ਬੱਲੀ ਨੂੰ ਪੁਲਿਸ ਨੇ ਰੋਕਿਆ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਆਗੂ ਦਾ ਘਿਰਾਉ ਕਰਨ ਜਾ ਰਹੇ ਹਰਸ਼ਰਨ ਬੱਲੀ ਨੂੰ ਪੁਲਿਸ ਨੇ ਰੋਕਿਆ

image

ਨਵੀਂ ਦਿੱਲੀ, 9 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ):  ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁਧ ਭਾਜਪਾ ਆਗੂਆਂ ਵਲੋਂ ਲਗਾਤਾਰ ਬਿਆਨ ਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ¢ 
ਇਸ ਦੇ ਚਲਦਿਆਂ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੁਰੀ ਵਲੋਂ ਵੀ ਕਿਸਾਨਾਂ ਵਿਰੁਧ ਗ਼ਲਤ ਸ਼ਬਦਾਵਲੀ ਵਰਤੀ ਗਈ¢ ਰਮੇਸ਼ ਬਿਧੁਰੀ ਵਲੋਂ ਦਿਤੇ ਗਏ ਗ਼ਲਤ ਬਿਆਨ ਦੇ ਚਲਦਿਆਂ ਦਿੱਲੀ ਵਿਚ ਪੰਜਾਬੀ ਅਕਾਦਮੀ ਦੇ ਚੇਅਰਮੈਨ ਹਰਸ਼ਰਨ ਬੱਲੀ ਅੱਜ ਉਨ੍ਹਾਂ ਦਾ ਘਿਰਾਉ ਕਰਨ ਜਾ ਰਹੇ ਸਨ¢ ਪਰ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਲਿਆ¢ 
ਵਿਰੋਧ ਮਾਰਚ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਹਰਸ਼ਰਨ ਬੱਲੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਉਹ ਰੁਕਣਗੇ ਨਹੀਂ¢ ਉਨ੍ਹਾਂ ਕਿਹਾ ਮੈਂ ਅੰਦੋਲਨ ਵਿਚੋਂ ਪੈਦਾ ਹੋਇਆ ਹਾਂ ਤੇ ਅੰਦੋਲਨ ਲਈ ਹੀ ਮਰਾਂਗਾ¢ 
ਹਰਸ਼ਰਨ ਬੱਲੀ ਨੇ ਕਿਹਾ ਕਿ ਕਿਸਾਨਾਂ ਵਿਰੁਧ  ਕੋਈ ਗ਼ਲਤ ਬੋਲੇ ਇਹ ਮੈਂ ਬਰਦਾਸ਼ਤ ਨਹੀਂ ਕਰਾਂਗਾ¢ ਉਹ ਹੱਥ ਵਿਚ ਝੰਡਾ ਲੈ ਕੇ ਰਵਾਨਾ ਹੋਏ¢  ਇਸ ਸਬੰਧੀ ਦਿਗਵਿਜੇ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਹਰਸ਼ਰਨ ਸਿੰਘ ਬੱਲੀ ਭਾਜਪਾ ਆਗੂ ਰਮੇਸ਼ ਬਿਧੁਰੀ ਵਿਰੁਧ ਹੱਥ ਵਿਚ ਤਰੰਗਾ ਲੈ ਕੇ ਮਾਰਚ ਕਰਨ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ¢