ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਅੰਦਰ ਭੰਨਤੋੜ ਅਤੇ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ

ਏਜੰਸੀ

ਖ਼ਬਰਾਂ, ਪੰਜਾਬ

ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਅੰਦਰ ਭੰਨਤੋੜ ਅਤੇ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ

image

ਕਲਾਨÏਰ, 9 ਜਨਵਰੀ (ਗੁਰਦੇਵ ਸਿੰਘ ਰਜ਼ਾਦਾ): ਅੱਜ ਇੱਥੋਂ ਥੋੜ੍ਹੀ ਦੂਰ ਪੈਦੇ ਪਿੰਡ ਰਾਉਵਾਲ ਵਿਖੇ ਸ਼ਰਾਰਤੀ ਅਨਸਰ ਵਲੋਂ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਭੰਨਤੋੜ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਨੂੰ ਦਿਤੇ ਬਿਆਨਾਂ ਮੁਤਾਬਕ ਦਲਬੀਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਦਸਿਆ ਕੇ ਅੱਜ ਮੈਂ ਸਵੇਰੇ 4:30 ਵਜੇ ਅਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਸੀ ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਇਆ, ਉਸ ਸਮੇਂ ਗ੍ਰੰਥੀ ਬੇਅੰਤ ਸਿੰਘ ਪੁੱਤਰ ਸੁਹੇਲ ਸਿੰਘ ਵਾਸੀ ਰਾਉਵਾਲ ਪਾਠ ਕਰ ਰਿਹਾ ਸੀ | ਮੈਂ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਰਮਾ ਕੀਤੀ ਤੇ ਵੇਖਿਆ ਕਿ ਗੁਲਦਸਤੇ ਖਿਲਰੇ ਸੀ ਜਿਸ ਲਕੜ ਸ਼ੀਸੇ ਦੇ ਬਕਸੇ ਵਿਚ ਗੁਟਕਾ ਸਾਹਿਬ ਰੱਖੇ ਹੁੰਦੇ ਹਨ, ਉਹ ਬਕਸਾ ਟੇਢਾ ਹੋਇਆ ਸੀ ਤੇ ਗੁਟਕਾ ਸਾਹਿਬ ਹੇਠਾਂ ਜ਼ਮੀਨ ਉਤੇ ਡਿੱਗੇ ਪਏ ਸਨ ਤੇ ਅਲਮਾਰੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਸਮਾਨ ਖਿਲਰਿਆ ਹੋਇਆ ਸੀ¢
ਉਨ੍ਹਾਂ ਕਿਹਾ, ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਸਰਬਜੀਤ ਸਿੰਘ, ਲਖਵਿੰਦਰ, ਸਤਨਾਮ ਸਿੰਘ ਨੂੰ ਗੁਰੂ ਘਰ ਬੁਲਾ ਕੇ ਸਾਰੀ ਗੱਲ ਦਸੀ ਜੋ ਸਾਰਿਆਂ ਨੇ ਗੁਰੂ ਘਰ ਅੰਦਰ ਆ ਕੇ ਗੁਰਦੁਆਰੇ ਦਾ ਸਾਰਾ ਦਿ੍ਸ਼ ਵੇਖਿਆ ਅਤੇ ਗ੍ਰੰਥੀ ਬੇਅੰਤ ਸਿੰਘ ਦੇ ਪਾਠ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਸ ਘਟਨਾ ਬਾਰੇ ਪੁਛਿਆ ਜਿੰਨਾਂ ਨੇ ਦਸਿਆ ਕਿ ਮੇਰੇ ਗੁਰਦੁਆਰਾ ਸਾਹਿਬ ਦੇ ਅੰਦਰ ਆਉਣ ਤੋਂ ਪਹਿਲਾ ਹੀ ਗੁਰਦੁਆਰਾ ਸਾਹਿਬ ਜੀ ਦਾ ਦਰਵਾਜਾ ਖੁਲਿ੍ਹਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਅਤੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਸਕਮਲ ਸਿੰਘ ਮੌਜੂਦ ਸੀ ਜਿਸ ਨੇ ਮੇਰੇ ਸਾਹਮਣੇ ਅਲਮਾਰੀ ਦਾ ਸ਼ੀਸ਼ਾ ਤੋੜਿਆ ਸੀ ਤੇ ਗੁਰਦੁਆਰਾ ਸਾਹਿਬ ਅੰਦਰ ਸਮਾਨ ਖਿਲਰਿਆ ਸੀ¢ 
ਇਹ ਘਟਨਾ ਜਸਕਮਲ ਸਿੰਘ ਪੁੱਤਰ ਹਰਜੀਤ ਸਿੰਘ ਉਕਤ ਨੇ ਹੀ ਕੀਤੀ ਹੈ, ਜੋ ਇਹ ਗੱਲ ਸੁਣਨ ਤੋਂ ਬਾਅਦ ਮੈਂ ਅਪਣੇ ਫ਼ੋਨ ਤੋਂ 100 ਨੰਬਰ ਉਤੇ ਕਾਲ ਕਰ ਕੇ ਦਸਿਆ ਸੀ¢ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਨੇ ਮÏਕੇ ਉਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਮੁਲਜ਼ਮ ਜਸਕਮਲ ਸਿੰਘ ਵਿਰੁਧ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ¢ ਇਸ ਮÏਕੇ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹਾਜ਼ਰ ਸਨ |
ਕੈਪਸ਼ਨ ਫੋਟੋ,9 ਗੁਰਦੇਵ 3
ਜਾਣਕਾਰੀ ਦਿੰਦੇ ਹੋਏ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ