ਕਿਸਾਨ ਅੰਦੋਲਨ : ਤਾਰੀਖ਼ ਤੇ ਤਾਰੀਖ਼, ਸਰਕਾਰ ਦੀ ਚਾਲ : ਬਲਰਾਜ ਕੰੁਡੂ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ : ਤਾਰੀਖ਼ ਤੇ ਤਾਰੀਖ਼, ਸਰਕਾਰ ਦੀ ਚਾਲ : ਬਲਰਾਜ ਕੰੁਡੂ

image

ਭਿਵਾਨੀ, 9 ਜਨਵਰੀ : ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਹਰਿਆਣਾ ਵਿਧਾਨ ਸਭਾ 'ਚ ਮਹਿਮ ਤੋਂ ਵਿਧਾਇਕ ਬਲਰਾਜ ਕੁੰਡੂ ਸਨਿਚਰਵਾਰ ਨੂੰ ਭਿਵਾਨੀ ਦੇ ਕਿਤਲਾਨਾ ਟੋਲ 'ਤੇ ਚਲ ਰਹੇ ਧਰਨੇ 'ਚ ਸ਼ਾਮਲ ਹੋਏ |
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਬਲਰਾਜ ਕੰੁਡੂ ਨੇ ਕਿਹਾ ਕਿ ਗੱਲਬਾਤ ਲਈ ਤਾਰੀਖ਼ ਤੇ ਤਾਰੀਖ਼ ਦਾ ਢੋਂਗ ਕਰ ਕੇ ਕੇਂਦਰ ਸਰਕਾਰ ਸਾਨੂੰ ਕਿਸਾਨਾਂ ਨੂੰ ਥਕਾ ਦੇਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸੋਚਦੀ ਹੈ ਕਿ ਉਹ ਗੱਲਬਾਤ ਨੂੰ ਲੰਮਾ ਖਿੱਚ ਕੇ ਕਿਸਾਨਾਂ ਨੂੰ ਥਕਾ ਦੇਵੇਗੀ ਅਤੇ ਕਿਸਾਨ ਹੌਲੀ ਹੌਲੀ ਵਾਪਸ ਪਰਤਣ ਲਗਣਗੇ, ਪਰ ਸਰਕਾਰ ਨੂੰ ਇਹ ਵਹਿਮ ਤਿਆਗ ਦੇਣਾ ਚਾਹੀਦਾ ਕਿਉਂਕਿ ਇਹ ਜੰਗ ਕੋਈ ਕੁਰਸੀ ਜਾਂ ਸੱਤਾ ਲਈ ਨਹੀਂ ਬਲਕਿ ਕਿਸਾਨ ਦੇ ਢਿੱਡ ਅਤੇ ਬੱਚਿਆਂ ਦੇ ਭਵਿੱਖ ਲਈ ਹੈ | 
ਕੁੰਡੂ ਨੇ ਕਿਹਾ ਕਿ ਬਿਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਅਤੇ ਅਪਣੀਆਂ ਮੰਗਾਂ ਮਨਵਾਏ ਬਗ਼ੈਰ ਅਸੀਂ ਇਕ ਇੰਚ ਵੀ ਪਿੱਛੇ ਕਦਮ ਨਹੀਂ ਹਟਾਵਾਂਗੇ | ਉਨ੍ਹਾਂ ਕਿਹਾ ਕਿ ਸਾਂਝਾ ਮੋਰਚਾ ਇਸ ਗੱਲ ਨੂੰ ਪੂਰੀ ਤਰ੍ਹਾਂ ਸਾਫ਼ ਕਰ ਚੁੱਕਾ ਹੈ ਕਿ ਅਸੀਂ ਜਾਂ ਤਾਂ ਮਰਾਂਗੇ ਜਾਂ ਫਿਰ ਜਿੱਤਾਂਗੇ |                (ਪੀਟੀਆਈ)