ਬਰਨਾਲਾ ਦੀ ਧੀ ਨੇ ਆਪਣੀ ਕਾਬਲੀਅਤ ਦੇ ਦਮ 'ਤੇ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕਰਵਾਇਆ ਨਾਂ
5 ਸੈਕਿੰਡ ’ਚ A to Z ਤੱਕ ਕੀਤਾ ਟਾਈਪ
ਬਰਨਾਲਾ: ਜ਼ਿਲ੍ਹਾ ਬਰਨਾਲਾ ਦੀ ਧੀ ਨੇ ਆਪਣੀ ਕਾਬਲੀਅਤ ਦੇ ਦਮ ’ਤੇ ਆਪਣੇ ਸ਼ਹਿਰ ਦਾ ਨਾਮ ਪੂਰੇ ਭਾਰਤ ਵਿਚ ਰੌਸ਼ਨ ਕਰ ਦਿੱਤਾ । 26 ਸਾਲਾ ਸ਼ਿਲਪਾ ਰਾਣੀ ਨੇ ਆਪਣੀਆਂ ਉਂਗਲਾਂ ਦਾ ਜਾਗੂ ਦਿਖਾਉਂਦਿਆਂ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕਰਵਾਇਆ।
ਸ਼ਿਲਪਾ ਰਾਣੀ ਨੇ ਸਿਰਫ਼ 5 ਸੈਕਿੰਡ ਵਿਚ ਆਪਣੇ ਟੱਚ ਸਕਰੀਨ ਮੋਬਾਈਲ ਫੋਨ ਉਪਰ ਅੰਗਰੇਜ਼ੀ ਦੇ ਏ ਤੋਂ ਜੈਡ ਤੱਕ ਦੇ ਅੱਖਰ ਲਿਖੇ ਸਨ। ਇਸ ਤੋਂ ਬਾਅਦ ਸ਼ਿਲਪਾ ਰਾਣੀ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕੀਤਾ ਗਿਆ ।
ਸ਼ਿਲਪਾ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨਾ ਚਾਹੁੰਦੀ ਸੀ। ਉਸ ਨੇ ਸਮੇਂ ਦੀ ਰਫ਼ਤਾਰ ਦੀ ਨਜ਼ਮ ਨੂੰ ਪਹਿਚਾਣਿਆ ਇਸ ਬਲਬੂਤੇ ’ਤੇ ਉਸਨੇ ਮੁਕਾਬਲੇ ਵਿਚ ਭਾਗ ਲੈਣ ਅਭਿਆਸ ਜਾਰੀ ਰੱਖਿਆ ਤੇ ਇਹ ਪ੍ਰਾਪਤੀ ਹਾਸਲ ਕੀਤੀ।
ਸ਼ਿਲਪਾ ਰਾਣੀ ਨੇ ਪ੍ਰਧਾਨ ਮੰਤਰੀ ਸਕਿਲਡ ਯੋਜਨਾ ਰਾਹੀਂ ਚਲਾਏ ਜਾ ਰਹੇ ਸੈਂਟਰ ’ਚੋਂ ਖਾਣਾ ਬਣਾਉਣ ਵਿਚ ਵਧੀਆਂ ਮੁਹਾਰਤ ਹਾਸਲ ਕੀਤੀ ਅਤੇ ਹੁਣ ਉਹ ਹੋਰਨਾਂ ਲੜਕੀਆਂ ਨੂੰ ਖਾਣਾ ਬਣਾਉਣ ਦੀ ਟ੍ਰੇਨਿੰਗ ਦੇ ਰਹੀ ਹੈ।