ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਵੱਡੀ ਰਾਹਤ: ਤਿੰਨ ਥਾਵਾਂ ’ਤੇ ਮਾਈਨਿੰਗ ਦੀ ਦਿੱਤੀ ਇਜਾਜ਼ਤ
ਪਠਾਨਕੋਟ, ਰੂਪਨਗਰ ਤੇ ਫਾਜ਼ਿਲਕਾ ’ਚ ਦਿੱਤੀ ਮਾਈਨਿੰਗ ਦੀ ਮਨਜ਼ੂਰੀ
Big relief to the Punjab government from the High Court: permission for mining at three places
ਮੁਹਾਲੀ: ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜਿਸ ਤਹਿਤ ਹੁਣ ਪੰਜਾਬ ਆਪਣੀ ਖੁਦ ਦੀ ਮਾਈਨਿੰਗ ਕਰ ਸਕੇਗਾ, ਜਿਸ ਤੇ ਲੰਬੇ ਸਮੇਂ ਤੋਂ ਪਾਬੰਦੀ ਲੱਗੀ ਹੋਈ ਸੀ। ਅੱਜ ਹਾਈਕੋਰਟ ਨੇ ਮਾਈਨਿੰਗ ਲਈ 3 ਥਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਡੀਐੱਸਆਰ ਰਿਪੋਰਟ ਆ ਚੁੱਕੀ ਹੈ । ਹੁਣ ਪੰਜਾਬ ਚ ਤਿੰਨ ਥਾਵਾਂ ਰੂਪਨਗਰ ਫਾਜ਼ਿਲਕਾ ਤੇ ਪਠਾਨਕੋਟ ਵਿਚ ਮਾਈਨਿੰਗ ਦੀ ਕੋਰਟ ਨੇ ਇਜਾਜ਼ਤ ਦੇ ਦਿੱਤੀ ਹੈ
ਦਿੱਲੀ ਦੇ ਵਕੀਲ ਵਿਵੇਕ ਟਹਿਣ ਨੇ ਦੱਸਿਆ ਕਿ ਅਜਿਹਾ ਇਸ ਤੋਂ ਪਹਿਲਾਂ ਬਿਹਾਰ ਵਿਚ ਵੀ ਹੋ ਚੁੱਕਾ ਹੈ ਅਤੇ ਇਸੇ ਤਰਜ਼ ’ਤੇ ਹਾਈਕੋਰਟ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ’ਤੇ ਹਾਈਕੋਰਟ ਨੇ ਫਾਜ਼ਿਲਕਾ ਪਠਾਨਕੋਟ ਅਤੇ ਰੂਪਨਗਰ ਵਿਖੇ ਮਾਈਨਿੰਗ ਦੀ ਇਜਾਜ਼ਤ ਦਿਤੀ ਹੈ ਤੇ ਭਵਿੱਖ ਵਿਚ ਵੀ ਜਦੋਂ ਬਾਕੀ ਜ਼ਿਲ੍ਹਿਆਂ ਲਈ ਡੀਐਸਆਰ ਰਿਪੋਰਟ ਆਵੇਗੀ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਮਨਜ਼ੂਰੀ ਦਿੱਤੀ ਜਾਵੇਗੀ।