BSF News : ਬੀ.ਐਸ.ਐਫ਼ ਦੇ ਜਵਾਨਾਂ ਨੇ ਸਰਹੱਦ ਪਾਰ ਤਸਕਰੀ ਨੂੰ ਕੀਤਾ ਨਾਕਾਮ
BSF News : ਦੋ ਵੱਖ-ਵੱਖ ਕਾਰਵਾਈਆਂ ਵਿਚ ਪਾਕਿਸਤਾਨੀ ਡਰੋਨਾਂ ’ਚੋਂ ਪਿਸਤੌਲ ਤੇ 520 ਗ੍ਰਾਮ ਹੈਰੋਇਨ ਬਰਾਮਦ
BSF jawans thwarted cross-border smuggling Latest News in Punjabi : ਬੀ.ਐਸ.ਐਫ਼ ਜਵਾਨਾਂ ਨੇ ਪਾਕਿਸਤਾਨੀ ਡਰੋਨਾਂ ਨਾਲ ਜੁੜੀਆਂ ਦੋ ਵੱਖ-ਵੱਖ ਕਾਰਵਾਈਆਂ ਵਿਚ, ਸਰਹੱਦ ਪਾਰ ਤਸਕਰੀ ਨੂੰ ਰੋਕਣ ਵਿਚ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਹਿਲੀ ਕਾਰਵਾਈ ਵਿਚ, ਇਕ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ 520 ਗ੍ਰਾਮ ਹੈਰੋਇਨ ਦਾ ਇਕ ਪੈਕੇਟ, ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖਾਨਵਾਲ ਤੋਂ ਬਰਾਮਦ ਕੀਤਾ ਗਿਆ।
ਦੂਜੀ ਕਾਰਵਾਈ ਵਿਚ, ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ਦੇ ਨੇੜੇ ਸਰਹੱਦੀ ਵਾੜ ਦੇ ਅੱਗੇ ਇਕ ਖੇਤ ’ਚੋਂ ਇਕ PX5 ਸਟੌਰਮ ਪਿਸਤੌਲ 30 ਬੋਰ ਦੇ ਨਾਲ ਇਕ ਖ਼ਾਲੀ ਮੈਗਜ਼ੀਨ ਬਰਾਮਦ ਕੀਤਾ ਗਿਆ।
ਇਹ ਬਰਾਮਦਗੀਆਂ ਬੀ.ਐਸ.ਐਫ਼ ਦੀ ਤੁਰਤ ਕਾਰਵਾਈ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਜਿਹੀਆਂ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਵਿਚ ਸੈਨਿਕਾਂ ਦੀ ਚੌਕਸੀ ਨੂੰ ਉਜਾਗਰ ਕਰਦੀਆਂ ਹਨ।
(For more Punjabi news apart from BSF jawans thwarted cross-border smuggling Latest News in Punjabi stay tuned to Rozana Spokesman)