ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੋ ਦਸੰਬਰ ਦੇ ਫ਼ੈਸਲੇ ਲਾਗੂ ਕਰਵਾਉਣ ਲਈ ਦ੍ਰਿੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਤੇ ਬਾਦਲ ਦਲ ਦੀ ਲੀਡਰਸ਼ਿਪ ਆਨਾਕਾਨੀ

Jathedar of Sri Akal Takht determined to implement the December 2 decision

ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੋ ਦਸੰਬਰ ਨੂੰ ਕੀਤੇ ਆਦੇਸ਼ ਲਾਗੂ ਕਰਵਾਉਣ ਲਈ ਦ੍ਰਿੜ ਹਨ ਪਰ ਸੁਖਬੀਰ ਤੇ ਬਾਦਲ ਦਲ ਦੀ ਲੀਡਰਸ਼ਿਪ ਆਨਾਕਾਨੀ ਕਰ ਰਹੀ ਹੈ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਅਹਿਮ ਬੈਠਕ ਪੰਥਕ ਮੁੱਦਿਆਂ 'ਤੇ ਕੀਤੀ।

 ਬੀਤੇ ਦਿਨ 5 ਡਾਕਟਰ ਦਿਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਜਥੇਦਾਰ ਨੂੰ ਮਿਲਣ ਸਮੇਂ, ਉਨ੍ਹਾਂ ਦੇ ਨਾਲ ਨਾ ਆਉਣ ਤੇ ਮੀਡੀਆ ਰਿਪੋਰਟ ਵਿਚ ਛਪੀਆਂ ਖ਼ਬਰਾਂ ਤੇ ਨਾ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਅੱਜ ਹੀ ਪੰਥਕ ਮਸਲਿਆਂ ਤੇ ਬੜੀਆਂ ਅਹਿਮ ਹੋ ਰਹੀਆਂ ਹਨ। ਇਕ ਬੈਠਕ ਜਲੰਧਰ ਤੇ ਚੰਡੀਗੜ੍ਹ ਹੋ ਰਹੀ ਹੈ। ਚੰਡੀਗੜ੍ਹ ਵਿਚ ਬਾਦਲ ਦਲ ਅਕਾਲ ਤਖ਼ਤ ਸਾਹਿਬ ਤੋਂ ਫ਼ੈਸਲਾ ਸੁਣਾਉਂਦੇ ਹੋਏ ਜਥੇਦਾਰ। ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਰਕਿੰਗ ਕਮੇਟੀ ਦੀ ਮੀਟਿੰਗ ਕਰ ਰਹੇ ਹਨ ਜੋ ਸਿੱਖ ਪੰਥ ਦੇ ਹਲਕਿਆਂ ਵਿਚ ਬੜੀ ਮਹੱਤਵਪੂਰਨ ਆਖੀ ਜਾ ਰਹੀ ਹੈ।

ਇਸ ਬੈਠਕ ਵਿਚ ਬਾਦਲ ਦਲ ਦੋ ਦਸੰਬਰ ਦੇ ਹੁਕਮਨਾਮਿਆਂ ਤੇ ਫ਼ੈਸਲੇ ਲਵੇਗਾ। ਸੁਖਬੀਰ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਸੰਭਾਵਨਾ ਹੈ। ਪ੍ਰਸਿੱਧ ਸਿਆਸੀ ਵਿਸ਼ਲੇਸ਼ਣਕਾਰ ਮਾਲਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਮੁੜ ਬਾਦਲ ਨੂੰ ਤਿੰਨ ਦਿਨ ਦਾ ਸਮਾਂ ਦਿਤਾ ਹੈ ਕਿ ਉਹ ਦੋ ਦਸੰਬਰ ਦਾ ਆਦੇਸ਼ ਲਾਗੂ ਕਰੇ। ਇਨ੍ਹਾਂ ਵਿਚ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਵੀ ਮੌਜੂਦ ਹੈ ਜੋ ਅਮਲ ਵਿਚ ਲਿਆਉਣ ਵਿਚ ਬਹਾਨੇ
ਬਾਦਲ ਦਲ ਦਾ ਵਫ਼ਦ ਡਾ. ਚੀਮਾ ਦੀ ਅਗਵਾਈ ਹੇਠ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਗੋਲਮਾਲ ਜਵਾਬ ਤੋਂ ਸਿੱਖ ਪੰਥ ਦੇ ਮਾਹਰਾਂ ਮੁਤਾਬਕ, ਸੁਖਬੀਰ ਦਾ ਅਸਤੀਫ਼ਾ, ਸਿੰਘ ਬਾਦਲ ਬਿਆਨਬਾਜ਼ੀ ਤਕ ਸੀਮਤ ਹੋ ਕੇ ਰਹਿ ਗਿਆ ਕਿ ਜੇ ਅਮਲ ਕਰਨਾ ਹੁੰਦਾ ਤਾਂ ਇਹ ਦੋ ਮਿੰਟ ਦੀ ਖੇਡ ਸੀ ਪਰ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਸਿਆਸੀ ਘੁੰਮਣਘੇਰੀ ਵਿਚ ਉਲਝਾ ਦਿਤਾ। ਇਸ ਨਾਲ, ਪੰਜ ਸਿੰਘ ਸਾਹਿਬਾਨ ਦੇ ਰੁਤਬੇ ਨੂੰ ਠੇਸ ਪਹੁੰਚਾਈ ਗਈ।